ਸ਼ਾਤਰ ਤਰੀਕੇ ਨਾਲ ਦੁਬਈ ਤੋਂ ਅੰਮ੍ਰਿਤਸਰ ਲਿਆਂਦਾ ਕਰੋੜਾਂ ਦਾ ਸੋਨਾ ਕਾਬੂ, ਪਤੀ-ਪਤਨੀ ਗ੍ਰਿਫਤਾਰ

ਖ਼ਬਰਾਂ, ਕੌਮਾਂਤਰੀ

ਬੀਤੇ ਦਿਨ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ ਦੁਬਈ ਤੋਂ ਭਾਰਤ ਆਈ ਇੱਕ ਉਡਾਣ ਵਿੱਚੋਂ 15 ਕਿੱਲੋ ਸੋਨਾ ਬਰਾਮਦ ਕੀਤਾ ਹੈ, ਜਿਸ ਦੀ ਕੀਮਤ ਤਕਰੀਬਨ 4.5 ਕਰੋਡ਼ ਰੁਪਏ ਬਣਦੀ ਹੈ। ਜਾਣਕਾਰੀ ਮੁਤਾਬਕ ਇਹ ਸੋਨਾ ਦੁਬਈ ਤੋਂ ਆ ਰਹੀ ਉਡਾਣ ਨੰਬਰ ਆਈ.ਐਕਸ. 192 ਵਿੱਚੋਂ ਬਰਾਮਦ ਕੀਤਾ ਗਿਆ ਹੈ।

ਡਾਇਰੈਕਟੋਰੇਟ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਦੀ ਕੌਮੀ ਟੀਮ ਨੂੰ ਸੋਨੇ ਦੀ ਇਸ ਤਸਕਰੀ ਸਬੰਧੀ ਸੂਚਨਾ ਮਿਲੀ ਸੀ ਤੇ ਉਹ ਸਥਾਨਕ ਟੀਮ ਨੂੰ ਭਰੋਸੇ ਵਿੱਚ ਲੈਣ ਤੋਂ ਬਿਨਾ ਹੀ ਉਕਤ ਜਹਾਜ਼ ਦੇ ਉੱਤਰਨ ਤੋਂ ਪਹਿਲਾਂ ਹਵਾਈ ਅੱਡੇ ‘ਤੇ ਆ ਗਈ ਸੀ।

ਜਿਉਂ ਹੀ ਉਡਾਣ ਉੱਤਰੀ ਅਧਿਕਾਰੀਆਂ ਨੇ ਜਹਾਜ਼ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਦਾ ਸ਼ੱਕ ਸਹੀ ਸਾਬਤ ਹੋਇਆ। ਅਧਿਕਾਰੀਆਂ ਨੇ ਜਹਾਜ਼ ਦੀ ਸੀਟ ਨੰਬਰ 21 ਏ ਤੇ 21 ਬੀ ਦੇ ਹੇਠੋਂ 15 ਕਿੱਲੋਂ ਸੋਨਾ ਬਰਾਮਦ ਕੀਤਾ। ਇਸ ਸੋਨੇ ਨੂੰ ਬਡ਼ੀ ਚਾਲਾਕੀ ਨਾਲ ਸੀਟ ਦੇ ਹੇਠਾਂ ਲੁਕੋਇਆ ਹੋਇਆ ਸੀ। ਗ੍ਰਿਫਤਾਰ ਕੀਤੇ ਵਿਅਕਤੀਆਂ ਕੋਲੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।