ਸਟੂਡੈਂਟ ਵੀਜ਼ਾ ‘ਤੇ ਜਾਣ ਵਾਲੇ ਵਿਦਿਆਰਥੀਆਂ ਲਈ ਵਰਕ ਵੀਜ਼ਾ ਪਾਉਣਾ ਹੋਵੇਗਾ ਆਸਾਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਸਟੂਡੈਂਟ ਵੀਜ਼ਾ ‘ਤੇ ਜਾਣ ਵਾਲੇ ਵਿਦਿਆਰਥੀਆਂ ਲਈ ਵਰਕ ਵੀਜ਼ਾ ਪਾਉਣਾ ਹੋਵੇਗਾ ਆਸਾਨ

ਸਟੂਡੈਂਟ ਵੀਜ਼ਾ ‘ਤੇ ਜਾਣ ਵਾਲੇ ਵਿਦਿਆਰਥੀਆਂ ਲਈ ਵਰਕ ਵੀਜ਼ਾ ਪਾਉਣਾ ਹੋਵੇਗਾ ਆਸਾਨ

 

ਬਰਤਾਨੀਆ ਵਿਚ ਪੜ੍ਹ ਰਹੇ ਵਿਦਿਆਰਥੀਆਂ ਦੇ ਲਈ  ਪਾਉਣਾ ਪਹਿਲਾਂ ਨਾਲੋਂ ਜ਼ਿਆਦਾ ਸੌਖਾ ਹੋ ਜਾਵੇਗਾ। ਬਰਤਾਨੀਆ ਸਰਕਾਰ ਸਟੂਡੈਂਟ ਵੀਜ਼ੇ ਨੂੰ ਵਰਕ ਵੀਜ਼ੇ ਵਿਚ ਬਦਲਣ ਦੇ ਲਈ ਕਦਮ ਚੁੱਕਣ ਜਾ ਰਹੀ ਹੈ। ਗ੍ਰਹਿ ਵਿਭਾਗ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਯੂ.ਕੇ. ਵਿੱਚ ਟਾਇਰ-4 ਵੀਜ਼ਾ ਲੈ ਕੇ ਪੜ੍ਹਾਈ ਲਈ ਆਉਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਡਿਗਰੀ ਪੂਰੀ ਹੋਣ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ।ਇਮੀਗਰੇਸ਼ਨ ਨਾਲ ਸਬੰਧਤ ਨਵਾਂ ਨਿਯਮ 11 ਜਨਵਰੀ ਤੋਂ ਲਾਗੂ ਹੋ ਰਿਹਾ ਹੈ ਜਿਸ ਦੇ ਤਹਿਤ ਵਿਦੇਸ਼ੀ ਵਿਦਿਆਰਥੀ ਪੜ੍ਹਾਈ ਤੋਂ ਬਾਅਦ ਟਾਇਰ-4 ਵੀਜ਼ੇ ਨਾਲ ਟਾਇਰ-2 (ਸਕਿਲਡ ਵਰਕਰ ਵੀਜ਼ੇ) ਵਿਚ ਸਵਿਚ ਕਰ ਸਕਣਗੇ।

 

ਉਹ ਫਾਇਰ-2 ਵੀਜ਼ਾ ਲਈ ਅਰਜ਼ੀ ਦੇ ਕੇ (ਮਾਹਿਰ ਕੰਮਕਾਜ ਵੀਜ਼ਾ) ਵਿੱਚ ਤਬਦੀਲ ਕਰਨਗੇ। ਇਸੇ ਤਰ੍ਹਾਂ ਟਾਇਰ-4 ਵੀਜ਼ਾ 12 ਮਹੀਨਿਆਂ ਤੋਂ ਜ਼ਿਆਦਾ ਸਮਾਂ ਵਾਲੇ ਕੋਰਸਾਂ ‘ਤੇ ਲਾਗੂ ਹੁੰਦਾ ਹੈ। ਕੋਰਸ ਮੁਕੰਮਲ ਹੋਣ ਬਾਅਦ 4 ਮਹੀਨੇ ਦਾ ਵਾਧੂ ਸਮਾਂ ਮਿਲਦਾ ਹੈ, ਜਿਸ ਨਾਲ ਵਿਦਿਆਰਥੀ ਆਪਣੇ ਲਈ ਨੌਕਰੀ ਲੱਭ ਸਕਦਾ ਹੈ। ਮਿਆਦ ਖ਼ਤਮ ਹੋਣ ਤੋਂ ਪਹਿਲਾਂ ਵਿਦੇਸ਼ੀ ਵਿਦਿਆਰਥੀਆਂ ਨੂੰ ਆਪਣੇ ਦੇਸ਼ ਵਾਪਸ ਮੁੜਨਾ ਜ਼ਰੂਰੀ ਹੁੰਦਾ ਹੈ।

 

ਮੌਜੂਦਾ ਨਿਯਮਾਂ ਮੁਤਾਬਕ ਉਨ੍ਹਾਂ ਟਾਇਰ-2 ਵੀਜ਼ੇ ਦੇ ਲਈ ਅਪਣੀ ਡਿਗਰੀ ਪੂਰੀ ਹੋਣ ਦੀ ਉਡੀਕ ਕਰਨੀ ਹੁੰਦੀ ਹੈ। ਇਸ ਦੇ ਤਹਿਤ ਉਨ੍ਹਾਂ ਬਰਤਾਨੀਆ ਵਿਚ ਨੌਕਰੀ ਲੱਭਣ ਦੇ ਲਈ ਪੜ੍ਹਾਈ ਤੋਂ ਬਾਅਦ ਕਾਫੀ ਘੱਟ ਸਮਾਂ ਮਿਲਦਾ ਹੈ। ਜਿਵੇਂ ਕਿ ਜੇਕਰ ਕੋਈ ਸਟੂਡੈਂਟ ਪੀਜੀ ਕਰ ਰਿਹਾ ਹੈ ਤਾਂ ਉਸ ਨੂੰ ਵੀਜ਼ਾ ਆਵੇਦਨ ਦੇ ਲਈ ਡਿਗਰੀ ਮਿਲਣ ਤੱਕ ਉਡੀਕ ਕਰਨੀ ਹੋਵੇਗੀ।

 

ਈਵਾਈ-ਯੂਕੇ ਵਲੋਂ ਜਾਰੀ ਨਿਊਜ਼ਲੈਟਰ ਵਿਚ ਕਿਹਾ ਗਿਆ ਹੈ ਕਿ ਨਵੇਂ ਨਿਯਮਾਂ ਦੇ ਅਨੁਸਾਰ ਉਹ ਕੁਝ ਮਹੀਨੇ ਅਤੇ ਪਹਿਲੇ ਟਾਇਰ-2 ਵੀਜ਼ੇ ਦੇ ਲਈ ਆਵੇਦਨ ਦੇ ਸਕਣਗੇ। ਲੰਡਨ ਦੇ ਮੇਅਰ ਸਾਦਿਕ ਖਾਨ ਨੇ ਇਸ ਨਵੀਂ ਸ਼੍ਰੇਣੀ ਦੇ ਵੀਜ਼ੇ ਦਾ ਸਮਰਥਨ ਕੀਤਾ ਹੈ। ਇਮੀਗਰੇਸ਼ਨ ਮਾਹਰਾਂ ਮੁਤਾਬਕ ਇਹ ਬਦਲਾਅ ਯੂਨੀਵਰਸਿਟੀਆਂ ਅਤੇ ਸਰਕਾਰ ਦੇ ਵਿਚ ਕਈ ਦੌਰ ਦੀ ਗੱਲਬਾਤ ਦਾ ਨਤੀਜਾ ਹੈ। ਸਟੂਡੈਂਟ ਵੀਜ਼ਾ ਟਾਇਰ-4 ਦੇ ਨਾਂ ਤੋਂ ਜਾਣਿਆ ਜਾਂਦਾ ਹੈ ਜੋ ਕੋਰਸ ਦੀ ਮਿਆਦ ਤੋਂ ਇਲਾਵਾ ਕੁਝ ਹੋਰ ਮਹੀਨੇ ਦੇ ਲਈ ਦਿੱਤਾ ਜਾਂਦਾ ਹੈ ਤਾਕਿ ਸਟੂਡੈਂਟ ਬਰਤਾਨੀਆ ਵਿਚ ਨੌਕਰੀ ਲੱਭ ਸਕਣਗੇ।

 

ਉਦਾਹਰਣ ਲਈ ਟਾਇਰ-4 ਵੀਜ਼ਾ ਲੰਬੀ ਮਿਆਦ ਦੇ ਪਾਠਕ੍ਰਮ (12 ਮਹੀਨੇ ਤੋਂ ਜ਼ਿਆਦਾ) ਦੇ ਲਈ ਮਿਲਦਾ ਹੈ। ਯਾਨੀ ਕਿਸੇ ਨੂੰ ਪਾਠਕ੍ਰਮ ਤੋਂ ਇਲਾਵਾ 4 ਮਹੀਨੇ ਦਾ ਹੋਰ ਵੀਜ਼ਾ ਦਿੱਤਾ ਜਾਂਦਾ ਹੈ। ਜੇਕਰ ਇਸ ਮਿਆਦ ਦੇ ਅੰਦਰ ਕੌਮਾਂਤਰੀ ਸਟੂਡੈਂਟ ਨੂੰ ਨੌਕਰੀ ਨਹੀਂ ਮਿਲਦੀ ਤਾਂ ਉਨ੍ਹਾਂ ਅਪਣੇ ਦੇਸ਼ ਪਰਤਣਾ ਹੁੰਦਾ ਹੈ।