ਸਾਵਧਾਨ! ਭਾਰਤੀ ਨੌਜਵਾਨਾਂ ਨੂੰ ਲੁਭਾਉਣ ਲਈ ਅਲਕਾਇਦਾ ਖੇਡ ਰਿਹੈ ਇੰਟਰਨੈੱਟ ‘ਤੇ ਇਹ ਖ਼ਤਰਨਾਕ ਚਾਲ

ਖ਼ਬਰਾਂ, ਕੌਮਾਂਤਰੀ

ਨਵੀਂ ਦਿੱਲੀ :  ਸੰਗਠਨ ਅਲਕਾਇਦਾ ਭਾਰਤ ਦੇ ਕਈ ਰਾਜਾਂ ਵਿਚ ਆਪਣੀਆਂ ਭਰਤੀਆਂ ਕਰਨ ਦੇ ਲਈ ਪ੍ਰਮੁੱਖ ਜਿਹਾਦੀਆਂ ਦੇ ਭਾਸ਼ਣਾਂ ਅਤੇ ਸਾਹਿਤ ਦਾ ਤਾਮਿਲ,  ਅਤੇ ਹਿੰਦੀ ਅਨੁਵਾਦ ਕਰਕੇ ਆਨਲਾਈਨ ਪਲੇਟਫਾਰਮ ‘ਤੇ ਪੋਸਟ ਕਰਵਾ ਰਿਹਾ ਹੈ। ਪੂਰੇ ਦੇਸ਼ ਵਿਚ ਰੰਗਰੂਟਾਂ ਨੂੰ ਆਕਰਸ਼ਿਤ ਕਰਨ ਦੇ ਲਈ ਅਜਿਹੇ ਅਨੁਵਾਦਿਤ ਕੰਟੈਂਟ ਦੀ ਆਨਲਾਈਨ ਵਰਤੋਂ ਕੀਤੀ ਜਾ ਰਹੀ ਹੈ।

ਦਰਅਸਲ ਅਲਕਾਇਦਾ ਆਪਣੇ ਸੰਗਠਿਤ ਅਭਿਆਨ ਦੇ ਤਹਿਤ ਪੂਰੇ  ਵਿਚ ਭਰਤੀ ਕਰਨ ਦੇ ਲਈ ਇੰਟਰਨੈਂਟ ‘ਤੇ ਅਨੁਵਾਦਿਤ ਕੰਟੈਂਟ ਦੀ ਵਰਤੋਂ ਕਰ ਰਿਹਾ ਹੈ। ਇੱਕ ਰਿਪੋਰਟ ਦੇ ਮੁਤਾਬਕ ਅਲ-ਰਿਸਾਲਹ ਅਤੇ ਇੰਸਪਾਇਰ ਵਰਗੀਆਂ ਪੱਤ੍ਰਿਕਾਵਾਂ ਵਿਚ ਜਿਹਾਦੀਆਂ ਦੀ ਅਗਵਾਈ ਦੀ ਵਿਚਾਰਧਾਰਾ ਦੇ ਅੰਸ਼ ਦਿਖਾਈ ਦੇ ਰਹੇ ਹਨ।

ਸੰਗਠਨ ਦਾ ਇਹ ਅਭਿਆਨ ਪੂਰੇ ਦੇਸ਼ ਵਿਚ ਭਰਤੀ ਕਰਨ ਦੇ ਲਈ ਜਿਹਾਦੀ ਅੰਦੋਲਨ ਦੇ ਸਮਰਥਨ ਦੀ ਵਧਦੀ ਨਿਰਭਰਤਾ ਨੂੰ ਦਰਸਾਉਂਦਾ ਹੈ। ਇਸ ਤੋਂ ਪਹਿਲਾਂ ਭਾਰਤੀ ਮੁਜਾਹਿਦੀਨ ਨੇ 2005 ਤੋਂ ਭਾਰਤ ਵਿਚ ਸਭ ਤੋਂ ਘਾਤਕ ਸ਼ਹਿਰੀ ਅੱਤਵਾਦੀ ਅਭਿਆਨ ਚਲਾਇਆ ਸੀ, ਜਿਸ ਦਾ ਭਾਰਤ ਨੂੰ ਖ਼ਾਮਿਆਜ਼ਾ ਭੁਗਤਣਾ ਪਿਆ। ਜਿਹਾਦੀ ਅਨੁਵਾਦ ਸਿੱਧੇ ਪੜ੍ਹੇ ਲਿਖੇ ਸਵੈਸੇਵਕਾਂ ਨੂੰ ਨਿਸ਼ਾਨਾ ਕਰਦੇ ਨਜ਼ਰ ਆਉਂਦੇ ਹਨ। ਅਲ-ਰਿਸਾਲਹ ਦੇ ਅੰਕ ਤਿੰਨ ਵਿਚ ਪ੍ਰਕਾਸ਼ਿਤ ਇੱਕ ਤਾਮਿਲ ਲੇਖ ਡਾਕਟਰਾਂ ਅਤੇ ਇੰਜੀਨਿਅਰਾਂ ‘ਤੇ ਫੋਕਸ ਕਰਦਾ ਨਜ਼ਰ ਆਉਂਦਾ ਹੈ।

ਲੇਖ ਦਾ ਅੰਸ਼ ਕਹਿੰਦਾ ਹੈ ਕਿ ਮੈਂ ਤੁਹਾਨੂੰ ਪੁੱਛਦਾ ਹਾਂ, ਡਾਕਟਰ : ਕੀ ਤੁਸੀਂ ਆਪਣੇ ਦੇਸ਼ ਵਿਚ ਇਸਲਾਮੋਫੋਬੀਆ ਦੇ ਲਈ ਦਵਾਈ ਦੇਣ ਦੀ ਬਜਾਏ ਉਸ ਬੱਚੇ ਦੇ ਪੈਰ ‘ਤੇ ਪੱਟੀ ਬੰਨ੍ਹਣ ਦਾ ਕੰਮ ਕਰਨਗੇ ਜੋ ਅਲੇਪੋ ਵਿਚ ਇੱਕ ਬੰਬ ਧਮਾਕੇ ਵਿਚ ਆਪਣੇ ਅੰਗ ਖੋ ਚੁੱਕਿਆ ਹੈ। ਲੇਖ ਵਿਚ ਅੱਗੇ ਲਿਖਿਆ ਹੈ ਕਿ ਅਸੀਂ ਅੱਲ੍ਹਾ ਦੇ ਦੁਸ਼ਮਣਾ ‘ਤੇ ਖ਼ੁਦ ਨੂੰ ਦੇਖੇ ਜਾਣ ਦੇ ਬਹਾਨੇ ਇਸਤੇਮਾਲ ਕਰਦੇ ਹਾਂ ਅਤੇ ਸਾਡੇ ਪਾਸਪੋਰਟ ‘ਤੇ ਝੰਡਾ ਛਾਪਿਆ ਜਾ ਰਿਹਾ ਹੈ। ਕੀ ਸਾਨੂੰ ਅੱਲ੍ਹਾ ‘ਤੇ ਭਰੋਸਾ ਨਹੀਂ ਹੈ? ਕੀ ਪੈਗ਼ੰਬਰ ਮੁਹੰਮਦ ਸਾਹਿਬ ਨੇ ਅਵਿਸ਼ਵਾਸੀਆਂ ਦੀਆਂ ਅੱਖਾਂ ਦੇ ਹੇਠਾਂ ਮੱਕਾ ਨਹੀਂ ਛੱਡਿਆ ਸੀ ਅਤੇ ਉਹ ਮਦੀਨਾ ਚਲੇ ਗਏ ਸਨ?

ਅਲ ਰਿਸਾਲਹ ਵਿਚ ਪ੍ਰਕਾਸ਼ਿਤ ਤਾਮਿਲ ਅਨੁਵਾਦ ਵਿਚ ਇੱਕ ਬਜ਼ੁਰਗ ਵਿਅਕਤੀ ਦੀ ਕਹਾਣੀ ਵੀ ਹੈ ਜੋ ਇੱਕ ਅੱਖ ਤੋਂ ਅੰਨ੍ਹਾ ਹੋਣ ਦੇ ਬਾਵਜੂਦ ਲੜਦਾ ਸੀ। ਇਨ੍ਹਾਂ ਲੇਖਾਂ ਵਿਚ ਅਲਕਾਇਦਾ ਦੇ ਮੁਖੀ ਆਇਮਾਨ ਅਲ-ਜਵਾਹਿਰੀ ਦੇ ਭਾਸ਼ਣ ਅਤੇ ਸੰਦੇਸ਼ਾਂ ਦੇ ਇਲਾਵਾ ਅਤੇ ਯੂਪੀ ਵਿਚ ਜੰਮੇ ਅਤੇ ਕਰਾਚੀ ਵਿਚ ਟ੍ਰੇਨਿੰਗ ਹਾਸਲ ਕਰਨ ਵਾਲੇ ਉਪ ਮਹਾਦੀਪ ਦੇ ਡਿਪਟੀ ਸਾਮੀ ਉਲ ਹੱਕ ਦੇ ਭਾਸ਼ਣ ਬੰਗਾਲੀ ਵਿਚ ਮੌਜੂਦ ਹਨ। ਜਿਨ੍ਹਾਂ ਵਿਚ ਸੀਰੀਆ ਅਤੇ ਸੋਮਾਲੀਆ ਵਿਚ ਲੜ ਰਹੇ ਜਿਹਾਦੀਆਂ ਨਾਲ ਜੁੜੀਆਂ ਕਹਾਣੀਆ ਅਤੇ ਗੱਲਾਂ ਸ਼ਾਮਲ ਹਨ।

ਖ਼ਾਸ ਕਰਕੇ ਸਾਮੀ ਉਲ ਹੱਕ ਦੇ ਭਾਸ਼ਣਾਂ ਨੂੰ ਵੱਡੀ ਗਿਣਤੀ ਵਿਚ ਹਿੰਦੀ ਵਿਚ ਅਨੁਵਾਦਿਤ ਕੀਤਾ ਗਿਆ ਹੈ। ਜਿਨ੍ਹਾਂ ਵਿਚ ਖ਼ਾਸ ਕਰਕੇ ਉਸ ਦਾ ਫੋਕਸ ਆਈਏਐੱਸ ਅਤੇ ਆਈਪੀਐੱਸ ਅਧਿਕਾਰੀਆਂ ‘ਤੇ ਨਜ਼ਰ ਆਉਂਦਾ ਹੈ। ਇਸਲਾਮਿਕ ਸਟੇਟ ਨਾਲ ਜੁੜੇ 82 ਬੁਲਾਰਿਆਂ ਵਿਚ 55 ਮੱਧਮ ਸਿੱਖਿਆ ਪੱਧਰ ਦੇ ਅਤੇ ਹੇਠਲੇ ਮੱਧਮ ਵਰਗ ਤੋਂ ਆਉਂਦੇ ਹਨ।

ਰਾਸ਼ਟਰੀ ਜਾਂਚ ਏਜੰਸੀ ਦੇ ਅੰਕੜੇ ਦੱਸਦੇ ਹਨ ਕਿ ਅਲਕਾਇਦਾ ਹੁਣ ਕਰਨਾਟਕ, ਕੇਰਲ, ਮਹਾਰਾਸ਼ਟਰ, ਤਾਮਿਲਨਾਡੂ, ਤੇਲੰਗਾਨਾ ਅਤੇ ਪੱਛਮ ਬੰਗਾਲ ਵਿਚ ਪਹੁੰਚ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਉੱਥੋਂ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੇ ਬਾਅਦ ਇਸ ਗੱਲ ਦੀ ਪੁਸ਼ਟੀ ਹੋਈ ਹੈ।

ਮਹਾਰਾਸ਼ਟਰ ਤੋਂ ਫੜੇ ਗਏ ਲੋਕਾਂ ਦੀ ਗਿਣਤੀ 16 ਹੈ ਜੋ ਸਭ ਤੋਂ ਜ਼ਿਆਦਾ ਹੈ ਪਰ ਅਜੇ ਤੱਕ ਇਹ ਸਾਫ਼ ਨਹੀਂ ਹੋ ਸਕਿਆ ਹੈ ਕਿ ਆਨਲਾਈਨ ਆਉਣ ਵਾਲੇ ਕੰਟੈਂਟ ਦਾ ਅਨੁਵਾਦ ਕੌਣ ਕਰ ਰਿਹਾ ਹੈ? ਹਾਲਾਂਕਿ ਅਲਕਾਇਦਾ ਦੇ ਦੱਖਣ ਏਸ਼ੀਆਈ ਵਿੰਗ ਦੇ ਕਈ ਮੈਂਬਰ ਇੱਥੇ ਫੜੇ ਜਾ ਚੁੱਕੇ ਹਨ।