ਬੀਜਿੰਗ : ਸ਼ੀ ਜਿਨਪਿੰਗ ਨੂੰ ਅਨਿਸ਼ਚਿਤ ਤੌਰ 'ਤੇ ਰਾਸ਼ਟਰਪਤੀ ਪਦ 'ਤੇ ਬਣਾਏ ਰੱਖਣ ਦੀ ਚੀਨ ਦੀ ਯੋਜਨਾ ਨੂੰ ਲੈ ਕੇ ਪੂਰੇ ਦੇਸ਼ ਵਿਚ ਬਵਾਲ ਮੱਚ ਗਿਆ ਹੈ। ਸੋਸ਼ਲ ਮੀਡੀਆ 'ਤੇ ਲੋਕ ਇਸਦਾ ਵਿਰੋਧ ਕਰ ਰਹੇ ਹਨ ਅਤੇ ਉੱਤਰ ਕੋਰੀਆ ਦੇ ਸ਼ਾਸਨ ਨਾਲ ਇਸ ਦੀ ਤੁਲਨਾ ਕਰ ਰਹੇ ਹਨ।
ਦੱਸ ਦੇਈਏ ਕਿ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਰਾਸ਼ਟਰਪਤੀ ਅਹੁਦੇ 'ਤੇ ਲਗਾਤਾਰ ਦੋ ਕਾਰਜਕਾਲ ਦੀ ਸਮਾਂ ਮਿਆਦ ਦੇ ਸੰਵਿਧਾਨਕ ਪ੍ਰਬੰਧ ਨੂੰ ਖਤਮ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਹੈ। ਇਸ ਪ੍ਰਸਤਾਵ ਨੂੰ ਮਨਜ਼ੂਰੀ ਮਿਲਣ 'ਤੇ ਜਿਨਪਿੰਗ ਸਾਲ 2023 ਦੇ ਬਾਅਦ ਵੀ ਰਾਸ਼ਟਰਪਤੀ ਅਹੁਦੇ 'ਤੇ ਬਣੇ ਰਹਿਣਗੇ। ਉਹ 2013 ਤੋਂ ਚੀਨ ਦੇ ਰਾਸ਼ਟਰਪਤੀ ਹਨ।
ਸਾਲ 2016 ਵਿਚ ਸੀਪੀਸੀ ਨੇ ਉਨ੍ਹਾਂ ਨੂੰ ਕੋਰ ਲੀਡਰ ਦੀ ਉਪਾਧੀ ਦਿੱਤੀ ਸੀ। ਪ੍ਰਸਤਾਵ ਪਾਸ ਹੋਣ 'ਤੇ ਰਾਸ਼ਟਰਪਤੀ ਜਿਨਪਿੰਗ ਮਾਓਤਸੇ ਤੁੰਗ ਦੇ ਬਾਅਦ ਚੀਨ ਦੇ ਸਭ ਤੋਂ ਤਾਕਤਵਰ ਨੇਤਾ ਬਣ ਜਾਣਗੇ। ਮਾਓ ਨੇ ਸਾਲ 1943 ਤੋਂ 1976 ਤੱਕ ਚੀਨ 'ਤੇ ਸ਼ਾਸਨ ਕੀਤਾ ਸੀ।