ਲੰਡਨ: ਇੰਗਲੈਂਡ 'ਚ ਸਿੱਖ ਨੌਜਵਾਨ ਨੇ ਯੂਨੀਵਰਿਸਟੀ 'ਚ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਜਸਪ੍ਰੀਤ ਸਿੰਘ ਨਾਂ ਦੇ ਸਿੱਖ ਨੌਜਵਾਨ ਨੇ 'ਬਰਮਿੰਘਮ ਸਿਟੀ ਯੂਨੀਵਰਸਿਟੀ' 'ਚ ਵਿਦਿਆਰਥੀ ਯੂਨੀਅਨ ਦਾ ਪ੍ਰਧਾਨ ਬਣਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ।
ਇੰਗਲੈਂਡ 'ਚ ਰਹਿੰਦੇ ਪੰਜਾਬੀ ਭਾਈਚਾਰੇ ਨੇ ਜਸਪ੍ਰੀਤ ਦੀ ਕਾਮਯਾਬੀ 'ਤੇ ਖੁਸ਼ੀ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਇੱਕ ਸਿੱਖ ਨੌਜਵਾਨ ਦਾ ਵਿਦੇਸ਼ 'ਚ ਇੰਨਾ ਵੱਡਾ ਖਿਤਾਬ ਜਿੱਤਣਾ ਬਹੁਤ ਵੱਡੀ ਗੱਲ ਹੈ ਤੇ ਉਨ੍ਹਾਂ ਨੂੰ ਉਸ 'ਤੇ ਮਾਣ ਹੈ।