ਬਰਮਿੰਘਮ : ਸਿੱਖ ਫੈਡਰੇਸ਼ਨ ਨੇ ਦੋ ਭਰਾਵਾਂ ਦੀ ਨਿਰਪੱਖ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ, ਜਿਨ੍ਹਾਂ ਨੂੰ ਇੱਕ ਗੁਰਦੁਆਰਾ ਸਾਹਿਬ ਵਿਚ ਵਿਰੋਧ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ। ਬਰਮਿੰਘਮ ਕ੍ਰਾਊਨ ਕੋਰਟ ਦੀ ਇਕ ਟਰਾਇਲ, ਜੋ ਕਿ ਮੰਗਲਵਾਰ ਨੂੰ ਖ਼ਤਮ ਹੋਈ, ਨੇ ਸੁਣਿਆ ਕਿ 55 ਪ੍ਰਦਰਸ਼ਨਕਾਰੀ ਉਦੋਂ ਗ੍ਰਿਫ਼ਤਾਰ ਕੀਤੇ ਗਏ ਸਨ, ਜਦੋਂ 11 ਸਤੰਬਰ, 2016 ਨੂੰ ਲੇਮਿੰਗਟਨ ਸਪਾ ਵਿਖੇ ਸਿੱਖ ਗੁਰਦੁਆਰੇ ਵਿੱਚ ਹਥਿਆਰਬੰਦ ਪੁਲਿਸ ਬਲ ਤਾਇਨਾਤ ਕੀਤੇ ਗਏ ਸਨ।