ਸੀਰੀਆ 'ਚ ਰੂਸੀ ਜਹਾਜ਼ ਹਾਦਸਾਗ੍ਰਸਤ, 32 ਮੌਤਾਂ

ਖ਼ਬਰਾਂ, ਕੌਮਾਂਤਰੀ

ਸੀਰੀਆ 'ਚ ਰੂਸ ਦਾ ਇਕ ਜਹਾਜ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ 'ਚ 32 ਲੋਕਾਂ ਦੀ ਮੌਤ ਹੋ ਗਈ। ਇਸ 'ਚ 26 ਮੁਸਾਫ਼ਰ ਅਤੇ 6 ਕਰੂ ਮੈਂਬਰ ਸਨ। ਇਹ ਹਾਦਸਾ ਖੇਮਮਿਮ ਬੇਸ ਨੇੜੇ ਹੋਇਆ ਹੈ। ਇਸ ਗੱਲ ਦੀ ਪੁਸ਼ਟੀ ਰੂਸ ਦੇ ਰਖਿਆ ਵਿਭਾਗ ਦੇ ਹਵਾਲੇ ਤੋਂ ਉਥੇ ਦੀ ਨਿਊਜ਼ ਏਜੰਸੀ ਨੇ ਕੀਤੀ।