ਸੀਰੀਆ 'ਚ ਰੂਸੀ ਜਹਾਜ਼ਾਂ ਨੇ ਕੀਤੇ ਹਮਲੇ, ਅੱਠ ਬੱਚਿਆਂ ਸਮੇਤ 21 ਦੀ ਮੌਤ

ਖ਼ਬਰਾਂ, ਕੌਮਾਂਤਰੀ

ਸੀਰੀਆ ਵਿੱਚ ਰੂਸ ਵੱਲੋਂ ਬਾਗੀਆਂ ਦੇ ਕਬਜ਼ੇ ਵਾਲੇ ਖੇਤਰ ‘ਚ ਕੀਤੇ ਹਵਾਈ ਹਮਲਿਆਂ ‘ਚ 8 ਬੱਚਿਆਂ ਸਮੇਤ 21 ਨਾਗਰਿਕ ਮਾਰੇ ਗਏ ਹਨ। ਇਹ ਹਵਾਈ ਹਮਲਾ ਸੀਰੀਆ ਦੇ ਉੱਤਰ-ਪੱਛਮੀ ਸੂਬੇ ਇਦਲਿਬ ‘ਚ ਕੀਤਾ ਗਿਆ।

  ਸੀਰੀਆ ‘ਚ ਇਕ ਮਨੁੱਖੀ ਅਧਿਕਾਰ ਸੰਸਥਾ ਦੇ ਨਿਗਰਾਨ ਨੇ ਦੱਸਿਆ ਕਿ ਸੀਰੀਆ ‘ਚ ਇਦਲਿਬ ਵਿਖੇ ਜ਼ਿਹਾਦੀਆਂ ਤੇ ਬਾਗੀਆਂ ਦੇ ਕਬਜ਼ੇ ਵਾਲੇ ਆਖਰੀ ਖੇਤਰ ‘ਚ ਬੀਤੇ ਦਿਨ ਸੀਰੀਆ ਤੇ ਰੂਸ ਵਲੋਂ ਸਿਨਜਰ ਕਸਬੇ ‘ਚ ਕੀਤੇ ਹਵਾਈ ਹਮਲੇ ‘ਚ 8 ਬੱਚਿਆਂ ਸਮੇਤ 21 ਨਾਗਰਿਕ ਮਾਰੇ ਗਏ ਹਨ ਤੇ ਇਨ੍ਹਾਂ ‘ਚੋਂ 11 ਇਕ ਹੀ ਪਰਿਵਾਰ ਦੇ ਮੈਂਬਰ ਸਨ।