ਸੀਰੀਆ: ਦਮਿਸ਼ਕ ਦੇ ਨੇੜੇ ਗੋਲਾਬਾਰੀ ‘ਚ 6 ਬੱਚਿਆਂ ਸਮੇਤ 19 ਲੋਕਾਂ ਦੀ ਮੌਤ

ਖ਼ਬਰਾਂ, ਕੌਮਾਂਤਰੀ

ਸੀਰੀਆ ਪ੍ਰਸ਼ਾਸ਼ਨ ਨੇ ਦਮਿਸ਼ਕ ਦੇ ਨਜਦੀਕ ਵਿਰੋਧੀਆਂ ਦੇ ਕਬਜੇ ਵਾਲੇ ਪੂਰਵੀ ਘੌਟਾ ‘ਚ ਗੋਲੀਬਾਰੀ ਕੀਤੀ ਜਿਸ ‘ਚ ਛੇ ਬੱਚਿਆਂ ਸਹਿਤ ਘੱਟ ਤੋਂ ਘੱਟ 19 ਨਾਗਰਿਕ ਮਾਰੇ ਗਏ। ਇਕ ਸੁਪਰਵਾਈਜ਼ਰ ਨੇ ਸ਼ਨੀਵਾਰ ਦੱਸਿਆ ਕਿ  ਦੀ ਦੇ ਪੂਰਵ ਵਿਚ ਸਥਿਤ ਬਾਹਰੀ ਇਲਾਕੇ ਵਿਚ ਵਿਦਰੋਹੀਆਂ ਅਤੇ ਫੌਜ਼ੀਆਂ ਦੇ ਵਿਚ ਵੱਧਦੇ ਸੰਘਰਸ਼ ਵਿਚਕਾਰ ਇਹ ਨਵੀਂ ਘਟਨਾ ਸਾਹਮਣੇ ਆਈ ਹੈ।

ਬੀਤੇ ਦਿਨ ਵਿਦਰੋਹੀਆਂ ਦੀ ਗੋਲਾਬਾਰੀ ਵਿਚ ਤਿੰਨ ਨਾਗਰਿਕਾਂ ਦੀ ਮੌਤ ਹੋ ਗਈ। ਸੀਰੀਅਨ ਆਬਰਜੈਟਰੀ ਫਾਰ ਹਿਊਮਨ ਰਾਇਟਸ ਮੁਤਾਬਕ, ਮੰਗਲਵਾਰ ਤੋਂ ਹੁਣ ਤੱਕ 52 ਨਾਗਰਿਕਾਂ ਦੀ ਮੌਤ ਹੋਈ ਹੈ ਜਿਸ ‘ਚੋਂ ਸਾਰਾ ਪੂਰਵੀ ਘੌਟਾ ਦੇ ਹਨ। ਇਸ ਸਥਾਨ ਉੱਤੇ ਮਨੁੱਖੀ ਹਾਲਤ ਤਰਸਯੋਗ ਹੈ।

ਨਿਗਰਾਨੀ ਕੇਂਦਰ ਦੇ ਪ੍ਰਮੁੱਖ ਰਾਮੀ ਅਬਦੇਲ ਰਹਿਮਾਨ ਨੇ ਦੱਸਿਆ ਕਿ ਸੀਰੀਆਈ ਪ੍ਰਸ਼ਾਸਨ ਦੁਆਰਾ ਕੀਤੀ ਗਈ ਗੋਲਾਬਾਰੀ ਬੀਤੇ ਦਿਨ ਦੌਮਾ ਵਿਚ ਕੀਤੇ ਗਏ ਹਵਾਈ ਹਮਲੇ ਵਿਚ 5 ਬੱਚੇ ਅਤੇ 3 ਆਪਾਤਕਾਲੀਨ ਕਰਮਚਾਰੀਆਂ ਸਮੇਚ 13 ਲੋਕ ਮਾਰੇ ਗਏ ਹਨ। ਕਿਸੇ ਸੁਪਰਵਾਈਜ਼ਰ ਦੱਸਿਆ ਕਿ ਪੂਰਵੀ ਘੌਟਾ ਵਿਚ ਪ੍ਰਸ਼ਾਸਨ ਦੁਆਰਾ ਕਿਤੇ ਹੋਰ ਥਾਂ ਕੀਤੇ ਗਏ ਹਮਲੇ ਵਿੱਚ ਛੇ ਹੋਰ ਲੋਕ ਮਾਰੇ ਗਏ।

ਇਸ ਤੋਂ ਪਹਿਲਾਂ ਇਰਾਕ ਦੇ ਸ਼ਹਿਰ ਕਰਬਲਾ ਦੇ ਨੇੜੇ ਕੱਲ੍ਹ ਹੋਏ ਆਤਮਘਾਤੀ ਹਮਲੇ ਵਿੱਚ 31 ਲੋਕ ਮਾਰੇ ਗਏ ਤੇ 35 ਹੋਰ ਜ਼ਖਮੀ ਹੋ ਗਏ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ ਐਸ) ਨੇ ਲਈ ਸੀ।ਸੀਰੀਆ ‘ਚ ਬਹੁਤ ਹਮਲੇ ਹੋਏ ਹਨ ਜਿਸ ਕਾਰਨ ਇਸ ਦੇਸ਼ ਦੀ ਹਾਲਤ ਜਿੱਥੇ ਨਾਜੁਕ ਹੈ ਉੱਥੇ ਹੀ ਇਹਨਾਂ ਦੇਸ਼ਾਂ ‘ਚ ਪਲ ਰਿਹੈ ਅੱਤਵਾਦ ਵੀ ਸੋਚ ਲਈ ਮਜਬੂਰ ਕਰ ਰਿਹਾ ਹੈ ਕਿ ਇਹਨਾਂ ਸਭ ਦਾ ਜਿੰਮੇਵਾਰ ਕੌਣ ਹੈ।

ਸੁਰੱਖਿਆ ਅਧਿਕਾਰੀ ਨੇ ਕਿਹਾ ਸੀ ਕਿ ਬਗਦਾਦ ਤੋਂ 60 ਕਿਲੋਮੀਟਰ ਦੂਰ ਮਾਸਾਇਬ ਸ਼ਹਿਰ ਦੇ ਭੀੜ ਭਰੇ ਬਾਜ਼ਾਰ ਵਿੱਚ ਇਕ ਮਹਿਲਾ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਉਡਾ ਲਿਆ। ਇਸ ਹਮਲੇ ਤੋਂ ਕੁਝ ਸਮਾਂ ਪਹਿਲਾਂ ਮੁਸਾਇਬ ਤੋਂ ਥੋੜ੍ਹੀ ਦੂਰ ਸਥਿਤ ਕਰਬਲਾ ਦੇ ਮੁੱਖ ਬੱਸ ਸਟੇਸ਼ਨ ਦੇ ਗੇਟ ਉਤੇ ਵੀ ਇਕ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਉਡਾਇਆ। ਇਸ ਵਿੱਚ ਚਾਰ ਲੋਕ ਜ਼ਖਮੀ ਹੋਏ।

ਆਈ ਐਸ ਨੇ ਇਸ ਦੀ ਜ਼ਿੰਮੇਵਾਰੀ ਵੀ ਲਈ ਸੀ। ਇਸ ਅੱਤਵਾਦੀ ਸੰਗਠਨ ਨੇ ਰਮਜ਼ਾਨ ਸ਼ੁਰੂ ਹੋਣ ਦੇ ਕੁਝ ਦਿਨ ਦੇ ਬਾਅਦ ਹੀ 30 ਮਈ ਨੂੰ ਬਗਦਾਦ ਦੇ ਭੀੜ ਵਾਲੇ ਇਲਾਕਿਆਂ ਵਿੱਚ ਦੋ ਬੰਬ ਧਮਾਕੇ ਕੀਤੇ ਸਨ। ਇਸ ਵਿੱਚ 40 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ ਦਰਜਨਾਂ ਜ਼ਖਮੀ ਹੋਏ ਸਨ। ਆਈ ਐਸ ਨੇ ਪਿਛਲੇ ਸਾਲ ਰਮਜ਼ਾਨ ਮੌਕੇ ਹੀ ਬਗਦਾਦ ‘ਚ ਸਭ ਤੋਂ ਵੱਡਾ ਅੱਤਵਾਦੀ ਹਮਲਾ ਕੀਤਾ ਸੀ। ਟਰੱਕ ਬੰਬ ਨਾਲ ਕੀਤੇ ਉਸ ਹਮਲੇ ਵਿੱਚ ਦੋ ਸ਼ਾਪਿੰਗ ਸੈਂਟਰਾਂ ‘ਚ ਅੱਗ ਲੱਗ ਗਈ ਸੀ। ਇਸ ਦੇ ਕਾਰਨ 320 ਤੋਂ ਵੱਧ ਲੋਕ ਮਾਰੇ ਗਏ ਸਨ।

ਹਮਲੇ ਹੋਰ ਵੀ ਦੇਸ਼ਾਂ ‘ਚ ਹੋਏ ਹਨ ਜਿਨ੍ਹਾਂ ‘ਚ ਹੀ ਨਵੰਬਰ 2015 ਦੇ ਪੈਰਿਸ ਹਮਲੇ 13 ਨਵੰਬਰ 2015 ਦੀ ਸ਼ਾਮ ਨੂੰ ਪੈਰਿਸ ਵਿੱਚ ਹੋਏ ਅੱਤਵਾਦੀ ਹਮਲਿਆਂ ਦੀ ਲੜੀ ਸੀ। ਕੇਂਦਰੀ ਯੂਰਪੀ ਸਮੇਂ ਅਨੁਸਾਰ 21:16 ਨੂੰ ਸ਼ੁਰੂ ਹੋਏ ਇਹਨਾਂ ਹਮਲਿਆਂ ਦੌਰਾਨ 3 ਵੱਖ-ਵੱਖ ਥਾਵਾਂ ਉੱਤੇ ਧਮਾਕੇ ਹੋਏ ਸਨ ਅਤੇ 6 ਥਾਵਾਂ ਉੱਤੇ ਵੱਡੇ ਪੱਧਰ ਉੱਤੇ ਗੋਲੀਆਂ ਚਲਾਈਆਂ ਗਈਆਂ।ਇਹ ਹਮਲੇ ਇੱਕ ਕਨਸਰਟ ਹਾਲ (ਸੰਗੀਤਕ ਪ੍ਰੋਗਰਾਮ ਵਾਲੇ ਸਥਾਨ), ਰੇਸਤਰਾਂ ਅਤੇ ਰਾਸ਼ਟਰੀ ਖੇਡ ਸਟੇਡੀਅਮ ਸਮੇਤ 6 ਥਾਵਾਂ ਉੱਪਰ ਹੋਏ। ਇਸ ਵਿੱਚ 128 ਵਿਅਕਤੀਆਂ ਦੀ ਮੌਤ ਹੋ ਗਈ ਸੀ।