ਸੀਰੀਆਈ ਲੋਕਾਂ ਲਈ ਮਸੀਹਾ ਬਣ ਬਹੁੜੀ 'ਖਾਲਸਾ ਏਡ'

ਖ਼ਬਰਾਂ, ਕੌਮਾਂਤਰੀ

ਚੰਡੀਗੜ੍ਹ: ਸੀਰੀਆ ਦੀ ਰਾਜਧਾਨੀ ਦਮਿਸ਼ਕ ਨੇੜੇ ਘੋਟਾ ਸ਼ਹਿਰ ਵਿੱਚ ਸਰਕਾਰ ਵੱਲੋਂ ਬਾਗੀਆਂ ਦੇ ਖਾਤਮੇ ਦੇ ਬਹਾਨੇ ਸ਼ਹਿਰ ਵਾਸੀਆਂ ਦਾ ਖੂਨ ਵਹਾਇਆ ਜਾ ਰਿਹਾ ਹੈ। ਪਿਛਲੇ 11 ਦਿਨਾਂ ਵਿੱਚ ਹੋਏ ਬੰਬ ਧਮਾਕੇ ਵਿਚ 1000 ਦੇ ਕਰੀਬ ਮਨੁੱਖੀ ਜਾਨਾਂ ਗਈਆਂ ਹਨ। ਭਾਰੀ ਬੰਬਾਰੀ ਕਾਰਨ ਵੱਸਦਾ ਸ਼ਹਿਰ ਕੰਟਰੀਟ ਦੇ ਢੇਰੀ ਬਣ ਚੁੱਕਾ ਹੈ। ਲੋਕ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ। ਹਾਲਤ ਇਹ ਹੈ ਕਿ ਬੰਬਾਰੀ ਨੇ ਜਿੱਥੇ ਲੋਕਾਂ ਦੇ ਖਾਣ ਦੇ ਵਸੀਲੇ ਤੇ ਹੈਲਥ ਸੈਂਟਰਾਂ ਤਬਾਹ ਕਰ ਦਿੱਤੇ ਹਨ। ਅਜਿਹੀ ਹਾਲਤ ਵਿੱਚ ਖਾਲਸਾ ਏਡ ਲੋਕਾਂ ਲਈ ਰੱਬ ਬਣ ਕੇ ਉਪੜਿਆ ਹੈ।