ਸੋਚਣ ਵਾਲੀਆਂ ਮਸ਼ੀਨਾਂ ਮਨੁੱਖੀ ਨਸਲ ਖ਼ਤਮ ਕਰ ਦੇਣਗੀਆਂ

ਖ਼ਬਰਾਂ, ਕੌਮਾਂਤਰੀ

ਲੰਦਨ, 14 ਮਾਰਚ : ਸੰਸਾਰ ਭਰ 'ਚ ਪ੍ਰਸਿੱਧ ਬ੍ਰਹਿਮੰਡ ਵਿਗਿਆਨੀ ਸਟੀਫ਼ਨ ਹਾਕਿੰਗ ਦਾ ਅੱਜ 76 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਵ੍ਹੀਲ ਚੇਅਰ 'ਤੇ ਬੈਠ ਕੇ ਬ੍ਰਹਿਮੰਡ ਦੀਆਂ ਜਟਿਲ ਗੁੱਥੀਆਂ ਨੂੰ ਸੁਲਝਾਉਣ, ਬਲੈਕ ਹੋਲ ਅਤੇ ਸਿੰਗੂਲੈਰਿਟੀ ਤੇ ਸਾਪੇਖਤਾ ਦੇ ਸਿਧਾਂਤ ਦੇ ਖੇਤਰ ਵਿਚ ਲਾਮਿਸਾਲ ਖੋਜ ਕਰਨ ਵਾਲੇ ਹਾਕਿੰਗ ਦਾ ਕੈਂਬਰਿਜ ਯੂਨੀਵਰਸਿਟੀ ਲਾਗਲੇ ਉਸ ਦੇ ਘਰ ਵਿਚ ਦਿਹਾਂਤ ਹੋ ਗਿਆ। ਹਾਕਿੰਗ ਨੇ 

ਅਪਣਾ ਸਾਰਾ ਜੀਵਨ ਬ੍ਰਹਿਮੰਡ ਦੇ ਰਾਜ਼ ਦਾ ਪਤਾ ਲਾਉਣ 'ਚ ਲਾ ਦਿਤਾ। ਹਾਕਿੰਗ ਨੇ ਕਿਹਾ ਸੀ, 'ਮੇਰਾ ਟੀਚਾ ਸਾਧਾਰਣ ਜਿਹਾ ਹੈ। ਮੈਂ ਬ੍ਰਹਿਮੰਡ ਨੂੰ ਪੂਰੀ ਤਰ੍ਹਾਂ ਸਮਝਣਾ ਹੈ ਕਿ ਇਹ ਅਜਿਹਾ ਕਿਉਂ ਹੈ ਅਤੇ ਇਸ ਦਾ ਵਜੂਦ ਕਿਉਂ ਹੈ? ਬਲੈਕ ਹੋਲ ਅਤੇ ਸਾਪੇਖਤਾ 'ਤੇ ਅਪਣੇ ਕੰਮ ਲਈ ਚਰਚਿਤ ਹਾਕਿੰਗ ਨੇ ਇਕ ਵਾਰ ਕਿਹਾ ਸੀ ਕਿ ਨਕਲੀ ਬੁੱਧੀ ਵਿਕਸਿਤ ਕਰਨ ਅਤੇ ਸੋਚਣ ਵਾਲੀਆਂ ਮਸ਼ੀਨਾਂ ਬਣਾਉਣ ਦੇ ਯਤਨ ਮਨੁੱਖੀ ਨਸਲ ਖ਼ਤਮ  ਕਰ ਸਕਦੇ ਹਨ। ਹਾਕਿੰਗ ਨੂੰ ਕਈ ਵੱਡੇ ਸਨਮਾਨ ਮਿਲੇ ਤੇ ਉਸ ਦੀਆਂ ਕਿਤਾਬਾਂ ਵੀ ਖ਼ੂਬ ਵਿਕਦੀਆਂ ਹਨ।