ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਪ੍ਰਬੰਧਕ ਕਮੇਟੀ ਦੀ ਚੋਣ ਲਈ 79 ਅਰਜ਼ੀਆਂ ਦਾਖਲ

ਖ਼ਬਰਾਂ, ਕੌਮਾਂਤਰੀ



ਲੰਡਨ, 8 ਸਤੰਬਰ (ਹਰਜੀਤ ਸਿੰਘ ਵਿਰਕ): ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਪ੍ਰਬੰਧਕ ਕਮੇਟੀ ਦੀ ਚੋਣ ਲਈ 79 ਉਮੀਦਵਾਰਾਂ ਵਲੋਂ ਅਰਜ਼ੀਆਂ ਦਾਖਲ ਕੀਤੀਆਂ ਗਈਆਂ ਹਨ। ਕੱਲ੍ਹ ਸ਼ਾਮ ਚੋਣ ਕਮੇਟੀ ਕੋਲ ਜਮ੍ਹਾਂ ਕਰਵਾਈਆਂ ਅਰਜ਼ੀਆਂ ਵਿਚ 'ਤੇਰਾ ਪੰਥ ਵਸੇ' ਗਰੁੱਪ ਵਲੋਂ ਸੱਭ ਤੋਂ ਪਹਿਲਾਂ 21 ਉਮੀਦਵਾਰਾਂ ਦੀਆਂ ਅਰਜ਼ੀਆਂ ਰਣਦੀਪ ਸਿੰਘ ਸਿੱਧੂ ਅਤੇ ਸਾਥੀਆਂ ਵਲੋਂ ਦਿਤੀਆਂ ਗਈਆਂ।

ਇਸ ਮੌਕੇ ਸੁਰਿੰਦਰ ਸਿੰਘ ਭੰਗਲ ਵੀ ਗਰੁੱਪ ਨਾਲ ਮੌਜੂਦ ਸਨ, ਜਦ ਕਿ ਬਾਅਦ ਵਿਚ ਸਿਮਰਜੀਤ ਸਿੰਘ ਨੇ 8 ਅਰਜ਼ੀਆਂ ਦਿੱਤੀਆਂ, ਮਨਜੀਤ ਸਿੰਘ ਬੁੱਟਰ ਨੇ ਅਲਗ ਅਰਜ਼ੀ ਦਿੱਤੀ, ਸ਼ੇਰ ਗਰੁੱਪ ਵਲੋਂ 25 ਅਰਜ਼ੀਆਂ ਬਲਜੀਤ ਸਿੰਘ ਮੱਲ੍ਹੀ, ਕੇਵਲ ਸਿੰਘ ਰਣਦੇਵਾ, ਬਲਬੀਰ ਸਿੰਘ ਰਣੀਆਂ ਨੇ ਜਮ੍ਹਾ ਕਰਵਾਈਆਂ, ਬਾਜ਼ ਗਰੁੱਪ ਵਲੋਂ 24 ਅਰਜ਼ੀਆਂ ਸੁਖਦੇਵ ਸਿੰਘ ਔਜਲਾ ਨੇ ਦਿਤੀਆਂ। ਉਨ੍ਹਾਂ ਨਾਲ ਡਾ. ਪ੍ਰਵਿੰਦਰ ਸਿੰਘ ਗਰਚਾ ਵੀ ਹਾਜ਼ਰ ਸਨ। ਜਦ ਕਿ ਇਸ ਮੌਕੇ ਇਨ੍ਹਾਂ ਗਰੁੱਪਾਂ ਦੇ ਹਮਾਇਤੀ ਵੀ ਇਸ ਮੌਕੇ ਸਭਾ ਅੰਦਰ ਮੌਜੂਦ ਸਨ। ਗੁਰੂ ਘਰ ਦੀ ਚੋਣ ਲਈ ਦਿਤੀਆਂ ਇਨ੍ਹਾਂ ਅਰਜ਼ੀਆਂ ਤੋਂ ਬਾਅਦ ਨਾਮ ਵਾਪਸ ਲੈਣ ਲਈ ਆਖਰੀ ਸਮਾਂ 9 ਸਤੰਬਰ ਹੈ।