ਕੋਲੰਬੋ : ਸੰਪਰਦਾਇਕ ਦੰਗੇ ਭੜਕਣ ਦੇ ਚੱਲਦਿਆਂ ਸ੍ਰੀਲੰਕਾ ਵਿਚ 10 ਦਿਨ ਲਈ ਐਮਰਜੈਂਸੀ ਲਗਾ ਦਿੱਤੀ ਗਈ ਹੈ। ਇਹ ਦੰਗੇ ਬੋਧੀਆਂ ਤੇ ਮੁਸਲਿਮ ਲੋਕਾਂ ਵਿਚਕਾਰ ਹੋਏ ਹਨ। ਫਿਲਹਾਲ ਅੱਜ ਭਾਰਤ ਤੇ ਸ਼੍ਰੀਲੰਕਾ ਵਿਚਕਾਰ ਪਹਿਲਾ ਮੈਚ ਖੇਡਿਆ ਜਾਵੇਗਾ।
ਮੈਚ ਦਾ ਸਮਾਂ ਸ਼ਾਮ 7 ਵਜੇ ਹੈ। ਸੂਤਰਾਂ ਮੁਤਾਬਿਕ ਇਨ੍ਹਾਂ ਦੰਗਿਆਂ ਦਾ ਅਸਰ ਤ੍ਰਿਕੋਣੀ ਸੀਰੀਜ਼ ਦੇ ਪਹਿਲੇ ਮੈਚ ਤੇ ਪੈ ਸਕਦਾ ਹੈ। ਭਾਵੇ ਕਿ ਸਟੇਡੀਅਮ ਨੇੜੇ ਪੁਲਿਸ ਨੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ ਪਰ ਦੰਗਿਆਂ ਕਾਰਨ ਚਲਦੇ ਮੈਚ 'ਤੇ ਵੀ ਤਲਵਾਰ ਲਟਕ ਸਕਦੀ ਹੈ।