ਸ਼੍ਰੀਲੰਕਾ ਨੇ ਰਿਹਾਅ ਕੀਤੇ 80 ਭਾਰਤੀ ਮਛੇਰੇ, ਵਾਪਸ ਆਏ ਆਪਣੇ ਦੇਸ਼

ਖ਼ਬਰਾਂ, ਕੌਮਾਂਤਰੀ

ਸ਼੍ਰੀਲੰਕਾ ਜਲਸੈਨਾ ਨੇ ਆਪਣੇ ਸਮੁੰਦਰੀ ਖੇਤਰ ਵਿਚ ਕਥਿਤ ਤੌਰ ਉੱਤੇ ਗ਼ੈਰ-ਕਾਨੂੰਨੀ ਰੂਪ ਨਾਲ ਮੱਛੀ ਫੜਣ ਦੇ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ 80 ਭਾਰਤੀ ਮਛੇਰਿਆਂ ਨੂੰ ਰਿਹਾਅ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਇਹਨਾਂ ਵਿਚੋਂ ਚਾਰ ਮਛੇਰਿਆਂ ਨੂੰ 31 ਅਗਸਤ ਨੂੰ ਸ਼੍ਰੀਲੰਕਾ ਜਲਸੈਨਾ ਨੇ ਉਸ ਸਮੇਂ ਬਚਾਇਆ ਸੀ।

ਜਦੋਂ ਉੱਤਰੀ ਸਮੁੰਦਰ ਵਿਚ ਉਹ ਡੁੱਬ ਰਹੇ ਸਨ ਜਦੋਂ ਕਿ ਹੋਰਾਂ ਨੂੰ ਸ਼੍ਰੀਲੰਕਾ ਦੇ ਸਮੁੰਦਰੀ ਖੇਤਰ ਵਿਚ ਦਾਖਲ ਹੋਣ ਅਤੇ ਗ਼ੈਰ-ਕਾਨੂੰਨੀ ਰੂਪ ਨਾਲ ਮੱਛੀ ਫੜਣ ਲਈ ਗ੍ਰਿਫਤਾਰ ਕੀਤਾ ਗਿਆ ਸੀ। 

ਸ਼੍ਰੀਲੰਕਾ ਜਲਸੈਨਾ ਅਤੇ ਸਮੁੰਦਰੀ ਰੱਖਿਅਕਾਂ ਨੇ ਸ਼੍ਰੀਲੰਕਾ ਦੇ ਸਮੁੰਦਰੀ ਖੇਤਰ ਵਿਚ ਗ਼ੈਰ-ਕਾਨੂੰਨੀ ਰੂਪ ਨਾਲ ਮੱਛੀ ਲਈ ਵੱਖ-ਵੱਖ ਮੌਕਿਆਂ ਉੱਤੇ 76 ਭਾਰਤੀ ਮਛੇਰਿਆਂ ਨੂੰ ਫੜਿਆ ਸੀ। 

ਖਬਰ ਮੁਤਾਬਕ, ਭਾਰਤੀ ਮਛੇਰਿਆਂ ਨੂੰ ਕੰਕੇਸਨਥੁਰਈ ਵਿਚ ਕੌਮਾਂਤਰੀ ਸਮੁੰਦਰੀ ਸਰਹੱਦ ਉੱਤੇ ਭਾਰਤੀ ਜਹਾਜ਼ 'ਸਾਰੰਗ' ਵਿਚ ਭੇਜ ਦਿੱਤਾ ਗਿਆ ਹੈ।