ਤਨਖਾਹ ਨਾ ਲੈਣ ਦੇ ਬਾਵਜੂਦ 1935 ਕਰੋੜ ਦੀ ਮਾਲਕਣ ਹੈ ਇਵਾਂਕਾ ਟਰੰਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਤਨਖਾਹ ਨਾ ਲੈਣ ਦੇ ਬਾਵਜੂਦ 1935 ਕਰੋੜ ਦੀ ਮਾਲਕਣ ਹੈ ਇਵਾਂਕਾ ਟਰੰਪ

ਤਨਖਾਹ ਨਾ ਲੈਣ ਦੇ ਬਾਵਜੂਦ 1935 ਕਰੋੜ ਦੀ ਮਾਲਕਣ ਹੈ ਇਵਾਂਕਾ ਟਰੰਪ#

ਅਰਮੀਕੀ ਰਾਸ਼ਟਰਪਤੀ ਡੋਨਾਲਡ ਦੀ ਵੱਡੀ ਧੀ ਇਵਾਂਕਾ ਟਰੰਪ ਆਪਣੇ ਸਟਾਇਲ ਅਤੇ ਖੂਬਸੂਰਤੀ ਦੀ ਵਜ੍ਹਾ ਨਾਲ ਪੂਰੀ ਦੁਨੀਆ ਵਿਚ ਪ੍ਰਸਿੱਧ ਹੈ। ਖਾਸ ਗੱਲ ਇਹ ਹੈ ਕਿ ਇਵਾਂਕਾ ਸਿਰਫ ਆਪਣੇ ਲੁੱਕ ਦੀ ਵਜ੍ਹਾ ਨਾਲ ਹੀ ਚਰਚਾ ‘ਚ ਨਹੀਂ ਹੈ, ਸਗੋਂ ਉਹ ਆਪਣੇ ਪਿਤਾ ਦੀ ਰਾਜਨੀਤਕ ਸਲਾਹਕਾਰ ਹੋਣ ਦੇ ਚਲਦੇ ਵੀ ਲੋਕਾਂ ਦੀ ਜ਼ੁਬਾਨ ‘ਤੇ ਰਹਿੰਦੀ ਹੈ।

 

ਇਵਾਂਕਾ ਦਾ ਜਨਮ ਨਿਊਯਾਰਕ ਵਿਚ ਸਾਲ 1981 ਵਿਚ ਹੋਇਆ ਸੀ ਅਤੇ ਇਵਾਂਕਾ ਟਰੰਪ ਦੀ ਪਹਿਲੀ ਪਤਨੀ ਇਵਾਨਾ ਦੀ ਧੀ ਹੈ। ਇਵਾਂਕਾ ਦਾ ਵਿਆਹ ਸਾਲ 2009 ਵਿਚ ਗੇਰਾਰਡ ਕੁਸ਼ਨਰ ਨਾਲ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੇ ਯਹੂਦੀ ਧਰਮ ਅਪਣਾ ਲਿਆ। ਜ਼ਿਕਰਯੋਗ ਹੈ ਕਿ ਇੰਨੀ ਖੂਬਸੂਰਤ ਅਤੇ ਮਾਡਲ ਤੋਂ ਵਧ ਕੇ ਦਿਸਣ ਵਾਲੀ ਇਵਾਂਕਾ ਮੌਜੂਦਾ ਸਮੇਂ ਵਿਚ 3 ਬੱਚਿਆਂ ਦੀ ਮਾਂ ਹੈ ਅਤੇ 90 ਦੇ ਦਹਾਕੇ ਵਿਚ ਉਹ ਮਾਡਲਿੰਗ ਵੀ ਕਰਦੀ ਸੀ।

 

ਦੱਸ ਦੇਈਏ ਕਿ ਅਮਰੀਕਾ ਦੇ ਰਾਸ਼ਟਰਪਤੀ ਦੀ ਸਲਾਹਕਾਰ ਦੇ ਤੌਰ ‘ਤੇ ਕੰਮ ਕਰਦੀ ਹੈ, ਪਰ ਇਸਦੇ ਲਈ ਉਹ ਕਿਸੇ ਵੀ ਤਰ੍ਹਾਂ ਦੀ ਸੈਲਰੀ ਨਹੀਂ ਲੈਂਦੀ ਹੈ | ਇਸ ਤੋਂ ਬਾਅਦ ਵੀ ਉਹ ਕਰੀਬ 1935 ਕਰੋੜ ਰੁਪਏ ਦੀ ਮਾਲਕਣ ਹੈ |

 

ਦਰਅਸਲ ਇਵਾਂਕਾ ਦੀ ਇਹ ਕਮਾਈ ਉਨ੍ਹਾਂ ਦੇ ਕਾਰੋਬਾਰੀ ਵੇਂਚਰ ਤੋਂ ਹੁੰਦੀ ਹੈ | ਉਹ ਟਰੰਪ ਆਰਗਨਾਇਜੇਸ਼ਨ ‘ਚ ਵੀ ਅਹਿਮ ਭੂਮਿਕਾ ਨਿਭਾਉਂਦੀ ਹੈ | ਇਸ ਤੋਂ ਇਲਾਵਾ ਉਸ ਨੇ ਆਪਣਾ ਕਾਰੋਬਾਰ ਵੀ ਸ਼ੁਰੂ ਕੀਤਾ ਹੈ | ਇਵਾਂਕਾ ਨੇ ਅਮਰੀਕਾ ਦੀ ਜਾਰਜ ਟਾਊਨ ਯੂਨੀਵਰਸਿਟੀ ਤੋਂ ਪੜਾਈ ਕੀਤੀ ਹੈ |

 

ਇਵਾਂਕਾ ਹੁਣ ਅਮਰੀਕਾ ਦੇ ਰਾਸ਼ਟਰਪਤੀ ਦੀ ਸਲਾਹਕਾਰ ਦੇ ਤੌਰ ‘ਤੇ ਕੰਮ ਕਰਦੀ ਹੈ |ਇਸ ਤੋਂ ਇਲਾਵਾ ਉਹ ਇਵਾਂਕਾ ਟਰੰਪ ਦੇ ਨਾਮ ਨਾਲ ਫ਼ੈਸ਼ਨ ਫੈਸ਼ਨ ਚੇਨ ਵੀ ਚੱਲਦੀ ਹੈ | ਯੂਐੱਸ ਰਾਸ਼ਟਰਪਤੀ ਦੀ ਸਲਾਹਕਾਰ ਬਨਨ ਦੇ ਨਾਲ ਹੀ ਟਰੰਪ ਹੋਟਲ ਅਤੇ ਟਰੰਪ ਰਿਅਲ ਇਸਟੇਟ ਨੂੰ ਚਲਾਉਂਦੀ ਹੈ | ਉਹ ਆਪਣੇ ਫੈਮਿਲੀ ਬਿਜ਼ਨੈੱਸ ਟਰੰਪ ਆਰਗਨਾਇਜੇਸ਼ਨ ਦੀ ਕਾਰਜਕਾਰੀ ਉਪ-ਪ੍ਰਧਾਨ ਦੇ ਅਹੁਦੇ ‘ਤੇ ਕਾਬਿਜ ਰਹਿ ਚੁੱਕੀ ਹੈ | ਇਵਾਂਕਾ ਨੇ 2009 ‘ਚ ਅਰਬਪਤੀ ਕਾਰੋਬਾਰੀ ਜੇਰੇਡ ਕਸ਼ਨਰ ਨਾਲ ਵਿਆਹ ਹੋਇਆ ਉਹ ਕਸ਼ਨਰ ਪ੍ਰਾਪਰਟੀ ਦਾ ਮਾਲਿਕ ਹੈ | ਟਰੰਪ ਰਿਅਲ ਇਸਟੇਟ ਦੀ ਤਰ੍ਹਾਂ ਹੀ ਅਮਰੀਕਾ ‘ਚ ਵੀ ਕਸ਼ਨਰ ਪ੍ਰਾਪਰਟੀ ਦਾ ਕਾਰੋਬਾਰ ਵੀ ਕਾਫ਼ੀ ਵੱਡੇ ਪੱਧਰ ‘ਤੇ ਫੈਲਿਆ ਹੋਇਆ ਹੈ |ਜਾਣਕਾਰੀ ਮੁਤਾਬਕ ਇਵਾਂਕਾ ਦਾ ਨੈੱਟਵਰਥ 30 ਕਰੋੜ ਡਾਲਰ ( ਕਰੀਬ 1935 ਕਰੋੜ ਰੁਪਏ ) ਹੈ | ਆਪਣੇ ਪਿਤਾ ਦੀ ਸਲਾਹਕਾਰ ਬਨਣ ਤੋਂ ਬਾਅਦ ਉਨ੍ਹਾਂ ਦਾ ਕੰਮ-ਕਾਜ ਕਾਫ਼ੀ ਜ਼ਿਆਦਾ ਵਿਵਾਦਾਂ ਦੇ ਘੇਰੇ ‘ਚ ਵੀ ਆਇਆ ਹੈ |

 

 

 

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਅਤੇ ਸਲਾਹਕਾਰ ਇਵਾਂਕਾ ਟਰੰਪ ਗਲੋਬਲ ਐਂਟਰਪ੍ਰਿਨਰਸ਼ਿਪ ਸੰਮੇਲਨ (ਜੀ. ਈ. ਐਸ) ਵਿਚ ਭਾਗ ਲੈਣ ਲਈ ਭਾਰਤ ਪਹੁੰਚੀ ਹੈ । ਦੱਸਣਯੋਗ ਹੈ ਕਿ ਪਹਿਲੀ ਵਾਰ ਜੀ. ਈ. ਐਸ ਦੱਖਣੀ ਏਸ਼ੀਆ ਵਿਚ ਆਯੋਜਿਤ ਹੋਣ ਵਾਲੇ ਇਸ ਸੰਮੇਲਨ ਦੀ ਮੇਜ਼ਬਾਨੀ ਭਾਰਤ ਕਰ ਰਿਹਾ ਹੈ। ਤਿੰਨ ਦਿਨੀਂ ਇਹ ਸੰਮੇਲਨ 28 ਨਵੰਬਰ ਤੋਂ 30 ਨਵੰਬਰ ਤੱਕ ਹੈਦਰਾਬਾਦ ਇੰਟਰਨੈਸ਼ਨਲ ਕੰਵੈਂਸ਼ਨ ਸੈਂਟਰ ਅਤੇ ਹੈਦਰਾਬਾਦ ਅੰਤਰਰਾਸ਼ਟਰੀ ਟ੍ਰੇਡ ਫੇਅਰ ਵਿਚ ਚੱਲੇਗਾ। ਇਵਾਂਕਾ ਸਮੇਤ ਇਸ ਸੈਸ਼ਨ ਵਿਚ 100 ਮਹਿਮਾਨ ਸ਼ਾਮਲ ਹੋਣਗੇ। ਇਸ ਸੰਮੇਲਨ ਵਿਚ ਇਵਾਂਕਾ ਟਰੰਪ ਅਮਰੀਕਾ ਦੇ ਵਫਦ ਦੀ ਅਗਵਾਈ ਕਰੇਗੀ।

 

ਇਸ ਸੰਮੇਲਨ ਦੇ ਬਾਰੇ ਵਿਚ ਭਾਰਤ ਵਿਚ ਅਮਰੀਕਾ ਦੇ ਰਾਜਦੂਤ ਕੈਨੇਥ ਜਸਟਰ ਨੇ ਸੋਮਵਾਰ ਨੂੰ ਕਿਹਾ ਸੀ ਕਿ ਹਿੰਦ-ਪ੍ਰਸ਼ਾਂਤ ਖੇਤਰ (ਇੰਡੋ-ਪੈਸੇਫਿਕ ਰੀਜਨ) ਵਿਚ ਅਮਰੀਕੀ ਵਪਾਰ ਅਤੇ ਨਿਵੇਸ਼ ਨੂੰ ਭਾਰਤ ਦਾ ਸਹਾਰਾ ਮਿਲ ਸਕਦਾ ਹੈ। ਅਮਰੀਕੀ ਰਾਜਦੂਤ ਦਾ ਇਹ ਬਿਆਨ ਮੰਗਲਵਾਰ ਨੂੰ ਹੈਦਰਾਬਾਦ ਵਿਚ ਸ਼ੁਰੂ ਹੋ ਰਹੇ ਗਲੋਬਲ ਇੰਟਰਪ੍ਰਿਨਰਸ਼ਿਪ ਸੰਮੇਲਨ (ਜੀ. ਈ. ਐਸ) ਦੀ ਬੀਤੀ ਸ਼ਾਮ ਨੂੰ ਆਇਆ ਹੈ।

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਇਸ ਸੰਮੇਲਨ ਨੂੰ ਸੰਬੋਧਨ ਕਰਨਗੇ। ਆਰਥਿਕ ਸੰਬੰਧ ਨੂੰ ਸਮੁੱਚੇ ਰਣਨੀਤਕ ਭਾਗੀਦਾਰੀ ਦਾ ਅਹਿਮ ਹਿੱਸਾ ਦੱਸਦੇ ਹੋਏ ਉਨ੍ਹਾਂ ਨੇ ਜੀ. ਈ. ਐਸ ਨੂੰ ਦੋਵਾਂ ਦੇਸ਼ਾਂ ਵਿਚਕਾਰ ਮਜਬੂਤ ਰਣਨੀਤਕ ਭਾਗੀਦਾਰੀ ਦੇ ਦੂਜੇ ਅਹਿਮ ਸੰਕੇਤ ਅਤੇ ਸਪੱਸ਼ਟ ਸੂਚਕ ਦੇ ਰੂਪ ਵਿਖਿਆਨ ਕੀਤਾ।

 

ਇਵਾਂਕਾ ਬਿਜਨੈਸ ਅਤੇ ਮਾਡਲਿੰਗ ਤੋਂ ਇਲਾਵਾ ਲਿਖਣ ਦਾ ਵੀ ਸ਼ੌਂਕ ਰੱਖਦੀ ਹੈ। ਉਨ੍ਹਾਂ ਨੇ 2 ਕਿਤਾਬਾਂ ਵੀ ਲਿਖੀਆਂ ਹਨ। ਉਨ੍ਹਾਂ ਦੀ ਪਹਿਲੀ ਕਿਤਾਬ ਦਾ ਨਾਂ ਹੈ ‘ਟਰੰਪ ਕਾਰਡ’ ਅਤੇ ਦੂਜੀ ਕਿਤਾਬ ‘ਵੁਮੈਨ ਹੂ ਵਰਕ: ਰਿਵਰਾਈਟਿੰਗ ਦ ਰੂਲਸ ਫਾਰ ਸਕਸੈਸ’ ਲਿਖੀ ਹੈ। ਇਸ ਕਿਤਾਬ ਵਿਚ ਇਵਾਂਕਾ ਨੇ ਕੰਮਕਾਜੀ ਔਰਤਾਂ ਦੇ ਬਾਰੇ ਵਿਚ ਲਿਖਿਆ ਹੈ। ਕਿਹਾ ਜਾਂਦਾ ਹੈ ਕਿ 34 ਸਾਲਾ ਇਵਾਂਕਾ ਆਪਣੇ ਮਾਤਾ-ਪਿਤਾ ਦੇ ਹਰ ਫੈਸਲੇ ਵਿਚ ਸਾਂਝੀਦਾਰ ਹੁੰਦੀ ਹੈ ਅਤੇ ਉਨ੍ਹਾਂ ਨੇ ਹੀ ਪਿਤਾ ਟਰੰਪ ਦੀ ਚੋਣ ਮੁਹਿੰਮ ਵੀ ਸੰਭਾਲੀ ਸੀ ਅਤੇ ਅੱਜ ਦੇ ਸਮੇਂ ਵਿਚ ਉਹ ਇਕ ਸਫਲ ਬਿਜਨੈਸਵੁਮੈਨ ਦੇ ਤੌਰ ‘ਤੇ ਜਾਣੀ ਜਾਂਦੀ ਹੈ।

ਇਵਾਂਕਾ ਦੀ ਖੂਬਸੂਰਤੀ ਦੀ ਤਾਰੀਫ ਸਿਰਫ ਆਦਮੀ ਹੀ ਨਹੀਂ ਸਗੋਂ ਔਰਤਾਂ ਵੀ ਕਰਦੀਆਂ ਨਹੀਂ ਥੱਕਦੀਆਂ। ਇਸ ਦਾ ਅੰਦਾਜ਼ਾ ਇਸ ਗੱਲ ਨੂੰ ਲਗਾਇਆ ਜਾ ਸਕਦਾ ਹੈ ਕਿ ਔਰਤਾਂ ਉਨ੍ਹਾਂ ਦੀ ਤਰ੍ਹਾਂ ਦਿਸਣ ਲਈ ਪਲਾਸਟਿਕ ਸਰਜਰੀ ਕਰਵਾ ਰਹੀਆਂ ਹਨ, ਹੱਦ ਤਾਂ ਉਦੋਂ ਹੋ ਜਦੋਂ ਹਾਲ ਹੀ ਵਿਚ ਇਕ ਔਰਤ ਨੇ ਇਵਾਂਕਾ ਦੀ ਤਰ੍ਹਾਂ ਦਿਸਣ ਲਈ 13 ਵਾਰ ਪਲਾਸਟਿਕ ਸਰਜਰੀ ਕਰਵਾਈ।

ਤੁਹਾਨੂੰ ਇਹ ਜਾਣ ਕੇ ਚਾਹੇ ਹੀ ਥੋੜ੍ਹਾ ਅਜੀਬ ਜ਼ਰੂਰ ਲੱਗੇ ਪਰ ਇੰਨਾਂ ਖੂਬਸੂਰਤ ਹੋਣ ਤੋਂ ਬਾਅਦ ਵੀ ਇਵਾਂਕਾ ਮੇਕਅੱਪ ਆਰਟਿਸਟ ਦਾ ਸਹਾਰਾ ਨਹੀਂ ਲੈਂਦੀ ਹੈ ਅਤੇ ਬਿਨਾਂ ਮੇਕਅੱਪ ਦੇ ਬਾਹਰ ਨਿਕਲਣ ਤੋਂ ਵੀ ਨਹੀਂ ਕਤਰਾਉਂਦੀ ਹੈ ਅਤੇ ਉਨ੍ਹਾਂ ਦੀ ਇਹ ਸਿੰਪਲਨੈਸ ਲੋਕਾਂ ਨੂੰ ਬਹੁਤ ਪਸੰਦ ਆਉਂਦੀ ਹੈ। ਜ਼ਿਕਰਯੋਗ ਹੈ ਕਿ ਆਪਣੀ ਜੀਵਨ ਸ਼ੈਲੀ ਦੇ ਨਾਲ ਇਵਾਂਕਾ ਨੇ ਕੁੱਝ ਇਸ ਤਰ੍ਹਾਂ ਤਾਲ-ਮੇਲ ਬਣਾਇਆ ਹੋਇਆ ਕਿ ਉਹ ਅਪਾਣੀ ਰੁੱਝੀ ਜ਼ਿੰਦਗੀ ਵਿਚੋਂ ਆਪਣੇ ਛੋਟੇ-ਛੋਟੇ ਬੱਚਿਆਂ ਲਈ ਵੀ ਸਮਾਂ ਕੱਢ ਲੈਂਦੀ ਹੈ। 

ਇਵਾਂਕਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਇੰਸਟਾਗ੍ਰਾਮ ਅਤੇ ਫੇਸਬੁੱਕ ‘ਤੇ ਉਹ ਕਾਫੀ ਤਸਵੀਰਾਂ ਅਪਲੋਡ ਕਰਦੀ ਰਹਿੰਦੀ ਹੈ। ਉਨ੍ਹਾਂ ਨੂੰ ਸੈਫਲੀ ਲੈਣ ਦਾ ਵੀ ਕਾਫੀ ਸ਼ੌਂਕ ਹੈ। ਉਨ੍ਹਾਂ ਦੇ ਟਵਿੱਟਰ ‘ਤੇ 4.93 ਮਿਲੀਅਨ ਫਾਲੋਅਰਜ਼ ਹਨ ਅਤੇ ਇੰਸਟਾਗ੍ਰਾਮ ‘ਤੇ ਉਨ੍ਹਾਂ ਨੂੰ 4 ਮਿਲੀਅਨ ਲੋਕ ਫਾਲੋ ਕਰਦੇ ਹਨ।