ਵਾਸਿੰਗਟਨ, 28 ਸਤੰਬਰ : ਅਮਰੀਕੀ
ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਵਾਈ ਅਤੇ ਸੀਨੀਅਰ ਸਹਿਯੋਗੀ ਜੈਰੇਡ ਕੁਸ਼ਨਰ ਨੇ ਬੀਤੇ ਸਾਲ
ਨਵੰਬਰ 'ਚ ਹੋਏ ਰਾਸ਼ਟਰਪਤੀ ਚੋਣਾਂ ਵਿਚ ਇਕ ਔਰਤ ਵਜੋਂ ਵੋਟ ਪਾਈ ਸੀ। ਇਹ ਦਾਅਵਾ ਅਮਰੀਕਾ
ਦੀਆਂ ਕਈ ਨਿਊਜ਼ ਏਜੰਸੀਆਂ ਕਰ ਰਹੀਆਂ ਹਨ। ਇਵਾਂਕਾ ਟਰੰਪ ਦੇ ਪਤੀ ਜੈਰੇਡ ਦਾ ਨਾਂ 2009
ਤੋਂ ਹੀ ਵੋਟਰ ਸੂਚੀ ਦੇ ਮਹਿਲਾ ਕਾਲਮ 'ਚ ਨਾਮਜ਼ਦ ਹੈ। ਅਮਰੀਕੀ ਦੀ ਵੋਟਰ ਸੂਚੀ ਰੀਕਾਰਡ
'ਚ ਇਹ ਪ੍ਰਗਟਾਵਾ ਹੋਇਆ ਹੈ।
ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਇਹ ਉਨ੍ਹਾਂ ਦੀ
ਗਲਤੀ ਕਾਰਨ ਹੋਇਆ ਜਾਂ ਫਿਰ ਕਿਸੇ ਅਧਿਕਾਰੀ ਦੀ ਗਲਤੀ ਸੀ। ਕੁਸ਼ਨਰ ਦੇ ਬੁਲਾਰੇ ਵਲੋਂ ਇਸ
ਬਾਰੇ ਕੋਈ ਬਿਆਨ ਤੋਂ ਇਨਕਾਰ ਕਰ ਦਿਤਾ ਗਿਆ। ਟਰੰਪ ਨੇ ਕੁਸ਼ਨਰ ਨੂੰ ਪਛਮੀ ਏਸ਼ੀਆ ਵਿਚ
ਸ਼ਾਂਤੀ ਤੋਂ ਲੈ ਕੇ ਘਰੇਲੂ ਮੋਰਚੇ 'ਤੇ ਅਪਣਾ ਅਕਸ ਨਿਖਾਰਨ ਅਤੇ ਹੋਰ ਕਈ ਜ਼ਿੰਮੇਵਾਰੀਆਂ
ਦਿਤੀਆਂ ਹੋਈਆਂ ਹਨ।
ਇਕ ਨਿਊਜ਼ ਏਜੰਸੀ ਮੁਤਾਬਕ ਵ੍ਹਾਈਟ ਹਾਊਸ ਦੀ ਸੁਰੱਖਿਆ ਮਨਜ਼ੂਰੀ
ਸਬੰਧੀ ਕਾਗਜਾਂ ਵਿਚ ਵੀ ਕੁਸ਼ਨਰ ਨੇ ਗ਼ਲਤ ਜਾਣਕਾਰੀ ਭਰੀ ਸੀ ਅਤੇ ਉਸ ਨੇ ਇਨ੍ਹਾਂ ਕਾਗਜਾਂ
ਨੂੰ ਦੁਬਾਰਾ ਭਾਰਿਆ ਸੀ। ਸਾਲ 2009 ਤੋਂ ਪਹਿਲਾਂ ਨਿਊਜਰਸੀ ਰਜਿਸਟ੍ਰੇਸ਼ਨ ਵਿਚ ਕੁਸ਼ਨਰ ਦਾ
ਲਿੰਗ 'ਅਣਪਛਾਤਾ' ਦਸਿਆ ਗਿਆ ਸੀ। (ਪੀਟੀਆਈ)