ਟਰੰਪ ਦਾ ਸਟੀਲ ਅਤੇ ਐਲੂਮੀਨੀਅਮ 'ਤੇ ਇੰਪੋਰਟ ਡਿਊਟੀ ਲਗਾਉਣਾ ਨਾਮਨਜ਼ੂਰ : ਟਰੂਡੋ

ਖ਼ਬਰਾਂ, ਕੌਮਾਂਤਰੀ

ਉਟਾਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਟੀਲ ਅਤੇ ਐਲੂਮੀਨੀਅਮ 'ਤੇ ਇੰਪੋਰਟ ਡਿਊਟੀ ਲਗਾਉਣ ਦੀ ਯੋਜਨਾ ਨੂੰ ਪੂਰੀ ਤਰ੍ਹਾਂ ਨਾਲ ਨਾਮਨਜ਼ੂਰ ਦੱਸਦੇ ਹੋਏ ਇਸ ਨਾਲ ਗੰਭੀਰ ਪ੍ਰਭਾਵ ਪੈਣ ਦੀ ਚਿਤਾਵਨੀ ਦਿੱਤੀ। ਸਮਾਚਾਰ ਏਜੰਸੀ ਦੇ ਮੁਤਾਬਕ, ਟਰੂਡੋ ਨੇ ਕਿਹਾ ਕਿ ਟਰੰਪ ਦੀ ਇਸ ਯੋਜਨਾ ਨਾਲ ਕੈਨੇਡਾ ਅਤੇ ਅਮਰੀਕਾ ਦੋਨਾਂ ਦੇਸ਼ਾਂ 'ਤੇ ਗੰਭੀਰ ਆਰਥਿਕ ਪ੍ਰਭਾਵ ਪਵੇਗਾ।