ਟਰੰਪ ਨੇ ਭਾਰਤ ਦੀ ਵਿਕਾਸ ਦੀ ਕਹਾਣੀ ਤੇ ਮੋਦੀ ਦੀ ਕੀਤੀ ਸ਼ਲਾਘਾ

ਖ਼ਬਰਾਂ, ਕੌਮਾਂਤਰੀ

ਦਨਾਂਗ (ਵੀਅਤਨਾਮ) 10 ਨਵੰਬਰ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਦਾਰੀਕਰਨ ਮਗਰੋਂ ਭਾਰਤ ਦੇ 'ਹੈਰਾਨ ਕਰਨ ਵਾਲੇ' ਆਰਥਕ ਵਾਧੇ ਦੀ ਕਹਾਣੀ ਦੀ ਅੱਜ ਸ਼ਲਾਘਾ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਵਿਸ਼ਾਲ ਦੇਸ਼ ਅਤੇ ਉਸ ਦੀ ਜਨਤਾ ਨੂੰ ਇਕਜੁਟ ਕਰਨ ਵਿਚ ਸਫ਼ਲਤਾ ਨਾਲ ਲੱਗੇ ਹੋਏ ਹਨ। ਵੀਅਤਨਾਮ ਵਿਚ ਏਸ਼ੀਆ ਪ੍ਰਸ਼ਾਂਤ ਆਰਥਕ ਸਹਿਯੋਗ ਸੰਮੇਲਨ ਤੋਂ ਪਾਸੇ ਵਖਰੀ ਬੈਠਕ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ ਇਸ ਸਮੂਹ ਤੋਂ ਬਾਹਰਲੇ ਦੇਸ਼ ਵੀ ਹਿੰਦ-ਪ੍ਰਸ਼ਾਂਤ ਦੇ ਨਵੇਂ ਅਧਿਆਏ ਵਿਚ ਤੇਜ਼ੀ ਨਾਲ ਕਦਮ ਵਧਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਆਜ਼ਾਦੀ ਦੀ 70ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਟਰੰਪ ਨੇ ਭਾਰਤ ਨੂੰ ਵਿਸ਼ਾਲ ਜਮਹੂਰੀਅਤ ਦਸਿਆ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੁਆਰਾ ਉਦਾਰੀਕਰਨ ਦੀਆਂ ਨੀਤੀਆਂ ਅਪਣਾਉਣ ਮਗਰੋਂ ਵਾਧਾ ਹਾਸਲ ਕੀਤਾ ਗਿਆ ਅਤੇ ਦੇਸ਼ ਨੇ ਵਧ ਰਹੇ ਮੱਧ ਵਰਗ ਲਈ ਮੌਕਿਆਂ ਦੀ ਦੁਨੀਆਂ ਬਣਾਈ ਹੈ। 

ਉਨ੍ਹਾਂ ਕਿਹਾ, 'ਮੋਦੀ ਵਿਸ਼ਾਲ ਦੇਸ਼ ਦੇ ਲੋਕਾਂ ਨੂੰ ਇਕਜੁਟ ਕਰਨ ਦੇ ਕੰਮ ਵਿਚ ਸਫ਼ਲਤਾ ਨਾਲ ਅੱਗੇ ਵਧ ਰਹੇ ਹਨ।' ਮੋਦੀ ਐਤਵਾਰ ਨੂੰ ਇਸ ਸੰਮੇਲਨ ਵਿਚ ਹਿੱਸਾ ਲੈਣ ਲਈ ਰਵਾਨਾ ਹੋ ਰਹੇ ਹਨ। ਟਰੰਪ ਵੀ ਪੂਰਬੀ ਏਸ਼ੀਆ ਸਿਖਰ ਸੰਮੇਲਨ ਵਿਚ ਹਿੱਸਾ ਲੈਣਗੇ। ਦਨਾਂਗ (ਵੀਅਤਨਾਮ) 10 ਨਵੰਬਰ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਦਾਰੀਕਰਨ ਮਗਰੋਂ ਭਾਰਤ ਦੇ 'ਹੈਰਾਨ ਕਰਨ ਵਾਲੇ' ਆਰਥਕ ਵਾਧੇ ਦੀ ਕਹਾਣੀ ਦੀ ਅੱਜ ਸ਼ਲਾਘਾ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਵਿਸ਼ਾਲ ਦੇਸ਼ ਅਤੇ ਉਸ ਦੀ ਜਨਤਾ ਨੂੰ ਇਕਜੁਟ ਕਰਨ ਵਿਚ ਸਫ਼ਲਤਾ ਨਾਲ ਲੱਗੇ ਹੋਏ ਹਨ। ਵੀਅਤਨਾਮ ਵਿਚ ਏਸ਼ੀਆ ਪ੍ਰਸ਼ਾਂਤ ਆਰਥਕ ਸਹਿਯੋਗ ਸੰਮੇਲਨ ਤੋਂ ਪਾਸੇ ਵਖਰੀ ਬੈਠਕ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ ਕਿ ਇਸ ਸਮੂਹ ਤੋਂ ਬਾਹਰਲੇ ਦੇਸ਼ ਵੀ ਹਿੰਦ-ਪ੍ਰਸ਼ਾਂਤ ਦੇ ਨਵੇਂ ਅਧਿਆਏ ਵਿਚ ਤੇਜ਼ੀ ਨਾਲ ਕਦਮ ਵਧਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਆਜ਼ਾਦੀ ਦੀ 70ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਟਰੰਪ ਨੇ ਭਾਰਤ ਨੂੰ ਵਿਸ਼ਾਲ ਜਮਹੂਰੀਅਤ ਦਸਿਆ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੁਆਰਾ ਉਦਾਰੀਕਰਨ ਦੀਆਂ ਨੀਤੀਆਂ ਅਪਣਾਉਣ ਮਗਰੋਂ ਵਾਧਾ ਹਾਸਲ ਕੀਤਾ ਗਿਆ ਅਤੇ ਦੇਸ਼ ਨੇ ਵਧ ਰਹੇ ਮੱਧ ਵਰਗ ਲਈ ਮੌਕਿਆਂ ਦੀ ਦੁਨੀਆਂ ਬਣਾਈ ਹੈ। ਉਨ੍ਹਾਂ ਕਿਹਾ, 'ਮੋਦੀ ਵਿਸ਼ਾਲ ਦੇਸ਼ ਦੇ ਲੋਕਾਂ ਨੂੰ ਇਕਜੁਟ ਕਰਨ ਦੇ ਕੰਮ ਵਿਚ ਸਫ਼ਲਤਾ ਨਾਲ ਅੱਗੇ ਵਧ ਰਹੇ ਹਨ।' ਮੋਦੀ ਐਤਵਾਰ ਨੂੰ ਇਸ ਸੰਮੇਲਨ ਵਿਚ ਹਿੱਸਾ ਲੈਣ ਲਈ ਰਵਾਨਾ ਹੋ ਰਹੇ ਹਨ। ਟਰੰਪ ਵੀ ਪੂਰਬੀ ਏਸ਼ੀਆ ਸਿਖਰ ਸੰਮੇਲਨ ਵਿਚ ਹਿੱਸਾ ਲੈਣਗੇ।  (ਏਜੰਸੀ)