ਚੰਡੀਗੜ੍ਹ : 16 ਫਰਵਰੀ ਤੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਪਹਿਲੇ ਭਾਰਤ ਦੌਰੇ ‘ਤੇ ਆ ਰਹੇ ਹਨ। ਉਨ੍ਹਾਂ ਦੇ ਭਾਰਤ ਦੌਰੇ ਦੇ ਪ੍ਰੋਗਰਾਮ ਵਿੱਚ ਦਰਬਾਰ ਸਾਹਿਬ ਜਾਣਾ ਵੀ ਸ਼ਾਮਿਲ ਹੈ। ਇਸ ਲਈ ਕੈਪਟਨ ਅਮਰਿੰਦਰ ਸਿੰਘ ਕੈਨੇਡਾ ਦੇ ਪੀ.ਐਮ. ਦਾ ਪੰਜਾਬ ਪਹੁੰਚਣ ‘ਤੇ ਸਵਾਗਤ ਕਰਨਗੇ।
ਅਮਰਿੰਦਰ ਸਿੰਘ ਨੇ ਕਿਹਾ ਕਿ ਟਰੂਡੋ ਵਧੀਆ ਲੀਡਰ ਹਨ ਤੇ ਮੇਰਾ ਉਨ੍ਹਾਂ ਨਾਲ ਕੋਈ ਵੀ ਮਤਭੇਦ ਨਹੀਂ। ਮੁੱਖ ਮੰਤਰੀ ਨੇ ਕਿਹਾ ਕਿ ਹਾਲਾਂਕਿ, ਸਾਨੂੰ ਉਨ੍ਹਾਂ ਦੀ ਫੇਰੀ ਸਬੰਧੀ ਕੋਈ ਅਧਿਕਾਰਤ ਸੂਚਨਾ ਨਹੀਂ ਮਿਲੀ, ਪਰ ਜੇਕਰ ਉਹ ਪੰਜਾਬ ਆਉਂਦੇ ਹਨ ਤਾਂ ਅਸੀਂ ਉਨ੍ਹਾਂ ਦਾ ਸਵਾਗਤ ਕਰਾਂਗੇ।