ਟਰੂਡੋ ਸਰਕਾਰ ਦਾ ਵੱਡਾ ਐਲਾਨ, ਕੈਨੇਡਾ 'ਚ ਹੁਣ ਔਰਤਾਂ ਨੂੰ ਪੁਰਸ਼ਾਂ ਦੇ ਬਰਾਬਰ ਮਿਲੇਗੀ ਤਨਖ਼ਾਹ

ਖ਼ਬਰਾਂ, ਕੌਮਾਂਤਰੀ

ਓਟਾਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਔਰਤਾਂ ਨੂੰ ਪੁਰਸ਼ਾਂ ਦੇ ਬਰਾਬਰ ਸਨਮਾਨ ਅਤੇ ਅਹੁਦੇ ਦੇਣ ਦੇ ਪੱਖ 'ਚ ਹਨ। ਇਸ ਵਾਰ ਦਾ 'ਮਹਿਲਾ ਦਿਵਸ' ਕੈਨੇਡੀਅਨ ਔਰਤਾਂ ਲਈ ਬਹੁਤ ਖਾਸ ਹੈ, ਕਿਉਂਕਿ ਕੁਝ ਦਿਨ ਪਹਿਲਾਂ ਹੀ ਕੈਨੇਡਾ ਨੇ ਆਪਣਾ ਬਜਟ ਪੇਸ਼ ਕੀਤਾ ਹੈ ਅਤੇ ਇਸ 'ਚ ਔਰਤਾਂ ਲਈ ਵਿਸ਼ੇਸ਼ ਸਹੂਲਤਾਂ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਨੇ ਆਪਣੇ ਤੀਜੇ ਬਜਟ 'ਚ 14.5 ਫੀਸਦੀ ਹਿੱਸਾ ਔਰਤਾਂ ਦੇ ਵਿਕਾਸ ਲਈ ਤੈਅ ਕੀਤਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਨੌਕਰੀਆਂ 'ਚ ਔਰਤਾਂ ਨੂੰ ਹੁਣ ਪੁਰਸ਼ਾਂ ਦੇ ਬਰਾਬਰ ਤਨਖਾਹ ਦੇਣ ਦਾ ਐਲਾਨ ਕੀਤਾ ਹੈ। ਹੁਣ ਤਕ ਇੱਥੇ ਔਰਤਾਂ ਨੂੰ ਪੁਰਸ਼ਾਂ ਦੇ ਮੁਕਾਬਲੇ ਘੱਟ ਤਨਖ਼ਾਹ ਮਿਲਦੀ ਰਹੀ ਹੈ। ਔਰਤਾਂ ਨੂੰ ਹਰ ਖੇਤਰ 'ਚ ਬਰਾਬਰੀ ਦਾ ਅਧਿਕਾਰ ਦੇਣ ਦਾ ਭਰੋਸਾ ਦਿੱਤਾ ਗਿਆ ਹੈ।