ਓਟਾਵਾ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ 2016 ਦੇ ਆਖਿਰ 'ਚ ਜਦੋਂ ਉਹ ਅਤੇ ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਜੌਹਨ ਕੈਰੀ ਆਗਾ ਖਾਨ ਦੇ ਪ੍ਰਾਈਵੇਟ ਟਾਪੂ 'ਤੇ ਛੁੱਟੀਆਂ ਕੱਟ ਰਹੇ ਸਨ ਤਾਂ ਉਨ੍ਹਾਂ ਨੇ ਸੱਤਾ 'ਚ ਆਉਣ ਜਾ ਰਹੇ ਟਰੰਪ ਪ੍ਰਸ਼ਾਸਨ ਅਤੇ ਆਉਣ ਵਾਲੇ ਸਮੇਂ 'ਚ ਵਿਸ਼ਵ ਦੀ ਹਾਲਤ ਬਾਰੇ ਵਿਚਾਰ ਕੀਤਾ ਸੀ।
ਇਕ ਇੰਟਰਵਿਊ 'ਚ ਟਰੂਡੋ ਨੇ ਕੈਰੀ ਨਾਲ ਹੋਈ ਆਪਣੀ ਉਸ ਗੱਲਬਾਤ ਬਾਰੇ ਜ਼ਿਕਰ ਕੀਤਾ। ਟਰੂਡੋ ਮੁਤਾਬਕ ਕੈਰੀ ਨਾਲ ਇਹ ਸਿੱਧੀ ਗੱਲਬਾਤ ਉਸ ਦੌਰਾਨ ਹੋਈ ਜਦੋਂ ਪ੍ਰਧਾਨ ਮੰਤਰੀ ਆਪਣੇ ਪਰਿਵਾਰ ਸਮੇਤ ਇਸ ਵਿਵਾਦਗ੍ਰਸਤ ਦੌਰੇ 'ਤੇ ਗਏ ਸਨ। ਕੈਰੀ ਵੀ ਉਸ ਸਮੇਂ ਰੂਹਾਨੀ ਆਗੂ ਦੇ ਬਹਾਮਾਸ ਸਥਿਤ ਟਾਪੂ 'ਤੇ ਪਹੁੰਚੇ ਹੋਏ ਸਨ।