ਥਾਈਲੈਂਡ ਘੁੰਮਣ ਦਾ ਬਣਾ ਰਹੇ ਪਲਾਨ, ਪੰਜਾਬੀਆਂ ਨੂੰ ਮਿਲੇਗੀ ਵੱਡੀ ਰਾਹਤ

ਖ਼ਬਰਾਂ, ਕੌਮਾਂਤਰੀ

ਭਾਰਤ ਤੇ ਥਾਈਲੈਂਡ ਦਰਮਿਆਨ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ਲਈ ਅੰਮ੍ਰਿਤਸਰ ਵਿੱਚ ਇੱਕ ਪ੍ਰਦਰਸ਼ਨੀ ਲਾਈ ਗਈ। ਇਸ ਦੌਰਾਨ ਥਾਈਲੈਂਡ ਦੀ ਟੂਰਿਜ਼ਮ ਅਥਾਰਟੀ ਦੇ ਨਿਰਦੇਸ਼ਕ ਇਸਰਾ ਸਟੈਂਪਾਸੈਥ ਨੇ ਕਿਹਾ ਕਿ ਸੈਰ-ਸਪਾਟਾ ਖੇਤਰ ਵਿੱਚ ਥਾਈਲੈਂਡ ਦਾ ਭਾਰਤ ਨਾਲ ਅਟੁੱਟ ਰਿਸ਼ਤਾ ਹੈ। ਉਨ੍ਹਾਂ ਦੱਸਿਆ ਕਿ ਕਿ 11 ਦਸੰਬਰ ਤੋਂ ਚੰਡੀਗਡ਼੍ਹ ਤੋਂ ਥਾਈਲੈਂਡ ਲਈ ਸਿੱਧੀ ਉਡਾਣ ਸ਼ੁਰੂ ਹੋਣ ਜਾ ਰਹੀ ਹੈ, ਜਿਸ ਨਾਲ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ। ਇਹ ਉਡਾਣ ਏਅਰ ਇੰਡੀਆ ਚਲਾਵੇਗਾ। ਥਾਈਲੈਂਡ ਦੀ ਅਥਾਰਿਟੀ ਨੇ ਨਿਰਦੇਸ਼ਕ ਨੇ ਕਿਹਾ ਕਿ ਭਾਰਤ ਦੇ ਸ਼ਹਿਰਾਂ ਅੰਮ੍ਰਿਤਸਰ, ਚੰਡੀਗਡ਼੍ਹ, ਲੁਧਿਆਣਾ, ਭੁਵਨੇਸ਼ਵਰ, ਜੈਪੁਰ, ਲਖਨਊ ’ਤੇ ਉਨ੍ਹਾਂ ਦਾ ਵਿਸ਼ੇਸ਼ ਧਿਆਨ ਰਹੇਗਾ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਅੰਮ੍ਰਿਤਸਰ ਆਉਣ ਦਾ ਉਨ੍ਹਾਂ ਦਾ ਉਦੇਸ਼ ਸ਼ਹਿਰੀਆਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਨਾਲ ਨਾਲ ਸੈਲਾਨੀਆਂ ਨੂੰ ਨਵੀਆਂ ਸਕੀਮਾਂ ਤੋਂ ਜਾਣੂ ਕਰਵਾਉਣਾ ਹੈ।