ਬ੍ਰਿਸਬੇਨ, 5 ਸਤੰਬਰ (ਜਗਜੀਤ ਖੋਸਾ) :
ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲੱਬ ਕੈਲਮਵੇਲ ਅਤੇ ਨਿਊ ਇੰਗਲੈਂਡ ਕਾਲਜ ਦੇ ਸਹਿਯੋਗ ਨਾਲ
'ਤੀਆਂ ਤੀਜ ਦੀਆਂ' ਮੇਲਾ ਕਰਵਾਇਆ ਗਿਆ। ਇਸ 'ਚ ਲਗਭਗ 500 ਬੀਬੀਆਂ ਅਤੇ ਬੱਚਿਆਂ ਨੇ
ਹਾਜ਼ਰੀ ਲਵਾਈ। ਜਿਥੇ ਤੀਆਂ ਦਾ ਤਿਉਹਾਰ ਖ਼ੁਸ਼ੀ ਦਾ ਪ੍ਰਤੀਕ ਹੈ ਉਥੇ ਭਾਈਚਾਰਕ ਸਾਂਝ ਵਧਾਉਣ
'ਚ ਵੀ ਕਾਰਗਰ ਹੁੰਦਾ ਹੈ ਅਤੇ ਨੌਜਵਾਨ ਪੀੜੀ ਨੂੰ ਅਪਣੇ ਅਮੀਰ ਸਭਿਆਚਾਰ ਅਤੇ ਸਮਾਜਕ
ਕਦਰਾਂ-ਕੀਮਤਾਂ ਨਾਲ ਜੋੜਦਾ ਹੈ।
ਇਸ ਤੀਆਂ ਦੇ ਤਿਉਹਾਰ ਮੌਕੇ ਬ੍ਰਿਸਬੇਨ ਦੀਆਂ
ਔਰਤਾਂ, ਲੜਕੀਆਂ ਨੇ ਵੱਧ-ਚੜ੍ਹ ਕੇ ਭਾਗ ਲਿਆ। ਇਸ ਮੌਕੇ ਪੰਜਾਬੀ ਸਭਿਆਚਾਰ ਦੀਆਂ
ਵੱਖ-ਵੱਖ ਵੰਨਗੀਆਂ ਜਿਵੇਂ ਕਿ ਗਿੱਧਾ, ਭੰਗੜਾ, ਮਲਵਈ ਗਿੱਧਾ ਆਦਿ ਪੇਸ਼ ਕੀਤੇ ਗਏ। ਇਸ
ਦੌਰਾਨ ਕਲੱਬ ਦੇ ਮੈਂਬਰ ਅਮਨਪ੍ਰੀਤ ਕੌਰ, ਗੁਰਬਖਸ਼ ਕੌਰ, ਕੁਲਵਿੰਦਰ ਕੌਰ, ਅਨੂਪ ਕੌਰ,
ਅਮਨ ਕਾਹਲੋ, ਐਨੀ ਸੰਘਾ, ਰਾਜਵਿੰਦਰ ਕੌਰ ਅਤੇ ਜੈਸਿਕਾ ਅਟਵਾਲ ਨੇ ਪ੍ਰਤੀਯੋਗੀਆਂ ਅਤੇ
ਸਹਿਯੋਗੀਆਂ ਦਾ ਸਨਮਾਨ ਕੀਤਾ।