ਟੋਰਾਂਟੋ: ਬੇਘਰ ਹੋਏ ਲੋਕਾਂ ਨੂੰ ਪਨਾਹ ਦੇਣ ਲਈ ਕਰ ਰਿਹਾ ਮੁੜ ਵਿਚਾਰ

ਖ਼ਬਰਾਂ, ਕੌਮਾਂਤਰੀ

ਟੋਰਾਂਟੋ: ਬੇਘਰੇ ਲੋਕਾਂ ਨੂੰ ਪਨਾਹ ਦੇਣ ਲਈ ਫੈਡਰਲ ਆਰਮਰੀ ਦੀ ਵਰਤੋਂ ਕਰਨ ਦੇ ਪ੍ਰਸਤਾਵ 'ਤੇ ਟੋਰਾਂਟੋ ਇੱਕ ਵਾਰ ਮੁੜ ਵਿਚਾਰ ਕਰ ਰਿਹਾ ਹੈ। ਇਹ ਖੁਲਾਸਾ ਬੁੱਧਵਾਰ ਨੂੰ ਸ਼ਹਿਰ ਦੇ ਮੇਅਰ ਵੱਲੋਂ ਕੀਤਾ ਗਿਆ।

ਜ਼ਿਕਰੇਯੋਗ ਹੈ ਕਿ ਜੌਹਨ ਟੋਰੀ ਅਤੇ ਕਾਉਂਸਲ ਮੈਂਬਰਾਂ ਵੱਲੋਂ ਪਿਛਲੇ ਮਹੀਨੇ ਮੌਸ ਪਾਰਕ ਆਰਮਰੀ ਨੂੰ ਬੇਘਰੇ ਲੋਕਾਂ ਲਈ ਪਨਾਹਗਾਹ ਬਣਾਉਣ ਦੇ ਮਤੇ ਨੂੰ ਰੱਦ ਕਰ ਦਿੱਤਾ ਗਿਆ ਸੀ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਅਜੇ ਠੰਢ ਨੇ ਜ਼ੋਰ ਨਹੀਂ ਸੀ ਫੜ੍ਹਿਆ ਪਰ ਹੁਣ ਨਾਟਕੀ ਢੰਗ ਨਾਲ ਸ਼ੈਲਟਰ ਵਾਲੀਆਂ ਥਾਂਵਾਂ ਦੀ ਮੰਗ ਵੱਧ ਗਈ ਹੈ। ਕਈ ਰਾਤਾਂ ਤੋਂ ਤਾਪਮਾਨ ਵੀ ਮਨਫੀ 20 ਡਿਗਰੀ ਸੈਲਸੀਅਸ ਚੱਲ ਰਿਹਾ ਹੈ। ਹਜ਼ਾਰਾਂ ਦੀ ਗਿਣਤੀ 'ਚ ਸਥਾਨਕ ਵਾਸੀਆਂ ਵੱਲੋਂ ਇੱਕ ਪਟੀਸ਼ਨ ਸਾਈਨ ਕਰਕੇ ਟੋਰੀ ਤੋਂ ਮੰਗ ਕੀਤੀ ਗਈ ਹੈ ਕਿ ਉਸ ਆਰਮਰੀ ਦੀ ਵਰਤੋਂ ਪਨਾਹਗਾਹ ਵਜੋਂ ਕਰਨ ਵਾਲੇ ਪ੍ਰਸਤਾਵ ਨੂੰ ਮੁੜ ਵਿਚਾਰਨ।