ਤੁਰਕੀ ਜਾ ਰਿਹਾ ਜਹਾਜ਼ ਈਰਾਨ 'ਚ ਹਾਦਸਾਗ੍ਰਸਤ, 11 ਮੁਸਾਫ਼ਰਾਂ ਦੀ ਮੌਤ

ਖ਼ਬਰਾਂ, ਕੌਮਾਂਤਰੀ

ਤਹਿਰਾਨ : ਸੰਯੁਕਤ ਅਰਬ ਅਮੀਰਾਤ ਤੋਂ ਇਸਤਾਂਬੁਲ ਜਾ ਰਿਹਾ ਤੁਰਕੀ ਦਾ ਇਕ ਪ੍ਰਾਈਵੇਟ ਜਹਾਜ਼ ਐਤਵਾਰ ਰਾਤ ਈਰਾਨ ਦੇ ਪਹਾੜੀ ਖੇਤਰ ਵਿਚ ਭਾਰੀ ਮੀਂਹ ਕਾਰਨ ਕ੍ਰੈਸ਼ ਹੋ ਗਿਆ। ਇਸ ਦੁਰਘਟਨਾ 'ਚ 11 ਮੁਸਾਫ਼ਰ ਮਾਰੇ ਗਏ। ਜਾਣਕਾਰੀ ਮੁਤਾਬਕ ਜਹਾਜ਼ ਵਿਚ ਔਰਤਾਂ ਦਾ ਇਕ ਦਲ ਸਵਾਰ ਸੀ। ਜਹਾਜ਼ ਦੀ ਪਹਿਚਾਣ ਬਾਂਬਾਡਿਆ ਸੀਐਲ 604 ਦੇ ਤੌਰ 'ਤੇ ਹੋਈ ਹੈ। ਇਸ ਪ੍ਰਾਈਵੇਟ ਬਿਜਨੈਸ ਜੈੱਟ ਦਾ ਟੇਲ ਨੰਬਰ TC – TRB ਸੀ।