ਉਂਟਾਰੀਉ ਸੂਬੇ ਵਿਚ ਪੰਜਾਬਣ ਬਣੀ ਮੰਤਰੀ

ਖ਼ਬਰਾਂ, ਕੌਮਾਂਤਰੀ

ਓਟਾਵਾ, 19 ਜਨਵਰੀ : ਕੈਨੈਡਾ ਦੇ ਉਂਟਾਰੀਉ ਸੂਬੇ ਵਿਚ ਚੋਣਾਂ ਤੋਂ ਪਹਿਲਾਂ ਭਾਰਤੀ ਮੂਲ ਦੇ ਲੋਕਾਂ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਤਹਿਤ ਇਕ ਸਿੱਖ ਔਰਤ ਸਮੇਤ ਭਾਰਤੀ ਮੂਲ ਦੀਆਂ ਦੋ ਔਰਤਾਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਗਿਆ ਹੈ। ਭਾਰਤੀ ਮੂਲ ਦੀ ਇਹ ਮੰਤਰੀ ਹਰਿੰਦਰ ਮੱਲ੍ਹੀ ਅਤੇ ਇੰਦਰਾ ਨਾਇਡੂ ਹੈਰਿਸ ਹੈ ਜਿਹੜੀਆਂ ਪ੍ਰਧਾਨ ਮੰਤਰੀ ਕੈਥਲੀਨ ਵਾਇਨੇ ਦੀ ਵਜ਼ਾਰਤ ਵਿਚ ਸ਼ਾਮਲ ਹੋਈਆਂ ਹਨ। ਮੰਤਰੀ ਮੰਡਲ ਵਿਚ ਫੇਰਬਦਲ ਬਾਰੇ ਵਾਇਨੇ ਨੇ ਕਿਹਾ ਕਿ ਇਹ ਕਦਮ ਇਹ ਯਕੀਨੀ ਕਰਨ ਦਾ ਯਤਨ ਹੈ ਕਿ ਸਾਡੇ ਕੋਲ ਇਕ ਅਜਿਹੀ ਟੀਮ ਹੈ ਜਿਹੜੀਆਂ ਚੋਣਾਂ ਵਿਚ ਸਾਨੂੰ ਲਿਜਾ ਰਹੀ ਹੈ।