ਉੱਤਰ ਕੋਰੀਆ ਨੂੰ ਚੀਨ ਦਾ ਝਟਕਾ, ਬੰਦ ਕੀਤਾ ਕਾਰੋਬਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਉੱਤਰ ਕੋਰੀਆ ਨੂੰ ਚੀਨ ਦਾ ਝਟਕਾ, ਬੰਦ ਕੀਤਾ ਕਾਰੋਬਾਰ

ਉੱਤਰ ਕੋਰੀਆ ਨੂੰ ਚੀਨ ਦਾ ਝਟਕਾ, ਬੰਦ ਕੀਤਾ ਕਾਰੋਬਾਰ

ਉੱਤਰੀ ਕੋਰੀਆ ਦੇ ਖਿਲਾਫ ਦੁਨੀਆ ਦੇ ਕਈ ਦੇਸ਼ ਮੁੱਖ ਮੋੜਦੇ ਨਜ਼ਰ ਆ ਰਹੇ ਹਨ। ਇਸ ਦਰਮਿਆਨ ਚੀਨ ਨੇ ਵੀ ਉਸ ਦੇ ਖਿਲਾਫ ਸਖ਼ਤ ਕਦਮ ਉਠਾਏ ਹਨ। ਅਮਰੀਕਾ ਦੇ ਦਬਾਅ ਦਾ ਹੀ ਅਸਰ ਹੈ ਕਿ ਚੀਨ ਉੱਤਰੀ ਕੋਰੀਆ ‘ਤੇ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਨੂੰ ਲਾਗੂ ਕਰ ਰਿਹਾ ਹੈ। ਅਕਤੂਬਰ ਮਹੀਨੇ ‘ਚ ਚੀਨ ਨੇ ਉੱਤਰੀ ਕੋਰੀਆ ਤੋਂ ਕੱਚਾ ਲੋਹਾ, ਪਾਰਾ ਅਤੇ ਕੋਲੇ ਦੀ ਦਰਾਮਦ ਨਹੀਂ ਕੀਤੀ। ਨਾ ਹੀ ਉਸ ਨੂੰ ਡੀਜ਼ਲ, ਕੁਦਰਤੀ ਗੈਸ ਅਤੇ ਖੁਰਾਕੀ ਪਦਾਰਥਾਂ ਦੀ ਬਰਾਮਦ ਕੀਤੀ। ਚੀਨ ਉੱਤਰੀ ਕੋਰੀਆ ਦਾ ਸਭ ਤੋਂ ਵੱਡਾ ਵਪਾਰ ਸਹਿਯੋਗੀ ਹੈ।ਉੱਤਰੀ ਕੋਰੀਆ ਦਾ ਕਰੀਬ 90 ਫ਼ੀਸਦੀ ਵਪਾਰ ਚੀਨ ਦੇ ਨਾਲ ਹੁੰਦਾ ਹੈ।

 

ਸ਼ੁੱਕਰਵਾਰ ਨੂੰ ਜਨਤਕ ਕੀਤੇ ਗਏ ਵਪਾਰ ਅੰਕੜਿਆਂ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। ਉੱਤਰੀ ਕੋਰੀਆ ਦੇ ਪਰਮਾਣੂ ਹਥਿਆਰ ਅਤੇ ਬੈਲਿਸਟਿਕ ਮਿਜ਼ਾਈਲ ਦੇ ਵਿਕਾਸ ਦੇ ਵਿਰੋਧ ‘ਚ ਸੰਯੁਕਤ ਰਾਸ਼ਟਰ ਨੇ ਪੰਜ ਸਤੰਬਰ ਨੂੰ ਉਸ ‘ਤੇ ਸਖ਼ਤ ਵਪਾਰਕ ਪਾਬੰਦੀਆਂ ਲਗਾਈਆਂ ਸਨ। ਉਨ੍ਹਾਂ ਮੁਤਾਬਿਕ ਉੱਤਰੀ ਕੋਰੀਆ ਤੋਂ ਕੋਲਾ, ਕੱਚਾ ਲੋਹਾ, ਪਾਰਾ, ਪਾਰਾ ਓਰ ਅਤੇ ਸੀ ਫੂਡ ਦਰਾਮਦ ਕਰਨ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਇਸ ਦੇ ਬਾਅਦ ਪਹਿਲੀ ਵਾਰੀ ਇਸ ਤਰ੍ਹਾਂ ਹੋਇਆ ਕਿ ਚੀਨ ਨੇ ਨਜ਼ਦੀਕੀ ਸਬੰਧਾਂ ਵਾਲੇ ਆਪਣੇ ਗੁਆਂਢੀ ਮੁਲਕ ਨੂੰ ਡੀਜ਼ਲ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਨਹੀਂ ਕੀਤੀ। ਚਾਈਨਾ ਨੈਸ਼ਨਲ ਪੈਟਰੋਲੀਅਮ ਕਾਰਪੋਰੇਸ਼ਨ ਨੇ ਡੀਜ਼ਲ ਅਤੇ ਕੁਦਰਤੀ ਗੈਸ ਦੀ ਸਪਲਾਈ ਰੋਕਣ ਦਾ ਫ਼ੈਸਲਾ ਜੂਨ ‘ਚ ਲਿਆ ਸੀ।

 

ਤੁਹਾਨੂੰ ਦੱਸ ਦਈਏ ਇਕ ਦੇਸ਼ ਦਾ ਦੂਜੇ ਦੇਸ਼ ਨਾਲ ਕਾਰੋਬਾਰ ਬੰਦ ਕਰਨ ਦਾ ਸਿਲਸਿਲਾ ਚਲ ਰਿਹਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਵੀ ਭਾਰਤ ਤੋਂ ਮਸਾਲੇ ਆਦਿ ਲੈਣੇ ਬੰਦ ਕਰ ਦਿੱਤੇ ਹਨ। ਪਾਕਿਸਤਾਨ ਨੇ ਭਾਰਤ ਤੇ ਪਾਕਿ ਵਪਾਰੀਆਂ ਨੂੰ ਇਕ ਝਟਕਾ ਦਿੱਤਾ ਹੈ। ਪਹਿਲਾਂ ਪਾਕਿਸਤਾਨ ਨੇ ਕੁਝ ਕੁਝ ਸਬਜ਼ੀਆਂ ਤੇ ਦਾਲਾਂ ਨੂੰ ਭਾਰਤ ਤੋਂ ਲੈਣਾ ਬੰਦ ਕੀਤਾ ਵੀ ਹੁਣ ਹੋਰ ਝਟਕਾ ਦੇ ਦਿੱਤਾ ਹੈ।

 

 

ਪਾਕਿਸਤਾਨ ਨੇ ਸਬਜ਼ੀਆਂ ਅਤੇ ਸੋਇਆਬੀਨ ‘ਤੇ ਭਾਰਤ ਤੋਂ ਦਰਾਮਦ ‘ਤੇ ਰੋਕ ਲਗਾਉਣ ਤੋਂ ਬਾਅਦ ਹੁਣ ਪਾਕਿਸਤਾਨ ਸਰਕਾਰ ਨੇ ਭਾਰਤ ਤੋਂ ਦਰਾਮਦ ਕੀਤੇ ਜਾਣ ਵਾਲੇ ਮਸਾਲਿਆਂ ਤੇ ਮੂੰਗਫਲੀ ‘ਤੇ ਵੀ ਰੋਕ ਲਗਾ ਦਿੱਤੀ ਹੈ। ਪਾਕਿਸਤਾਨ ਭਾਰਤ ਦੇ ਵਪਾਰੀਆਂ ਨੂੰ ਝਟਕੇ ਤੋਂ ਬਾਅਦ ਝਟਕੇ ਦਿੰਦਾ ਹੋਇਆ ਕੌਮਾਂਤਰੀ ਵਪਾਰ ਸੰਧੀ ਦੀਆਂ ਲਗਾਤਾਰ ਧੱਜੀਆਂ ਉਡਾ ਰਿਹਾ ਹੈ। ਇਹ ਚੀਜ਼ਾਂ ਮੁੰਬਈ ਤੋਂ ਕਰਾਚੀ ਅਤੇ ਅਟਾਰੀ (ਅੰਮ੍ਰਿਤਸਰ) ਤੋਂ ਵਾਹਗਾ (ਲਾਹੌਰ) ਸਟੇਸ਼ਨਾਂ ‘ਤੇ ਰੇਲਾਂ ਰਾਹੀਂ ਭੇਜੀ ਜਾਂਦੀਆਂ ਹਨ।

 

 

ਪਿਛਲੇ ਇਕ ਹਫਤੇ ਤੋਂ ਪਾਕਿ ਦੇ ਦੋਵਾਂ ਰੇਲਵੇ ਸਟੇਸ਼ਨਾਂ ਤੋਂ ਕੋਈ ਵੀ ਭਾਰਤੀ ਮਾਲ ਨੂੰ ਪਾਸ ਕਰਨ ਤੋਂ ਬਾਅਦ ਬਾਹਰ ਬਾਜ਼ਾਰ ਨਹੀਂ ਭੇਜਿਆ ਗਿਆ। ਫੈਡਰੇਸ਼ਨ ਆਫ ਕਰਿਆਨਾ ਐਂਡ ਡਰਾਈ ਫੂਟ ਕਮਰਸ਼ੀਅਲ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਮਹਿਰਾ ਨੇ ਦੱਸਿਆ ਕਿ ਇਧਰੋਂ ਮਸਾਲਿਆਂ ‘ਚ ਵੱਡੀ ਇਲਾਚੀ, ਲਾਲ ਮਿਰਚ, ਸਤਇਸਕਬੋਲ ਅਤੇ ਅੱਜ-ਕੱਲ੍ਹ ਵੱਡੇ ਪੱਧਰ ‘ਤੇ ਭਾਰਤੀ ਮੂੰਗਫਲੀ ਪਾਕਿਸਤਾਨ ਨੂੰ ਭੇਜੀ ਜਾ ਰਹੀ ਹੈ। ਵਪਾਰੀਆਂ ਨੇ ਵੱਡੀ ਮਾਤਰਾ ਵਿਚ ਉਕਤ ਸਾਮਾਨ ਪਾਕਿ ਭੇਜਿਆ ਅਤੇ ਉਸ ਤੋਂ ਕਿਤੇ ਵੱਡੀ ਮਾਤਰਾ ਵਿਚ ਮਸਾਲੇ ਤੇ ਮੂੰਗਫਲੀ ਦਾ ਸਟਾਕ ਇਕੱਠਾ ਕੀਤਾ, ਤਾਂ ਕਿ ਆਉਣ ਵਾਲੇ ਦਿਨਾਂ ਵਿਚ ਇਸ ਨੂੰ ਪਾਕਿ ‘ਚ ਬਰਾਮਦ ਕੀਤਾ ਜਾ ਸਕੇ।

 

ਫੈਡਰੇਸ਼ਨ ਆਫ ਕਰਿਆਨਾ ਐਂਡ ਡਰਾਈ ਫੂਟ ਕਮਰਸ਼ੀਅਲ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਮਹਿਰਾ ਨੇ ਦੱਸਿਆ ਕਿ ਪਾਕਿ ਸਰਕਾਰ ਨੇ ਪਿਛਲੇ ਇਕ ਹਫਤੇ ਤੋਂ ਲਾਹੌਰ ਰੇਲਵੇ ਸਟੇਸ਼ਨ ਜਾਂ ਕਰਾਚੀ ਰੇਲਵੇ ਸਟੇਸ਼ਨ ਤੋਂ ਕੋਈ ਵੀ ਭਾਰਤੀ ਮਾਲ ਪਾਸ ਨਹੀਂ ਕੀਤਾ। ਇਸ ਨਾਲ ਭਾਰਤੀ ਵਪਾਰੀਆਂ ਦਾ 200 ਕਰੋੜ ਰੁਪਏ ਤੋਂ ਲੈ ਕੇ 300 ਕਰੋੜ ਰੁਪਏ ਤਕ ਦਾ ਨੁਕਸਾਨ ਹੋਇਆ ਹੈ।

 

ਇਕ ਪਾਸੇ ਕਰੋੜਾਂ ਦਾ ਮਾਲ ਵਾਹਗਾ ਸਟੇਸ਼ਨ ‘ਤੇ ਹੀ ਕਰੋੜਾਂ ਰੁਪਏ ਦਾ ਹੀ ਸਟਾਕ ਵਪਾਰੀਆਂ ਦੇ ਗੁਦਾਮਾਂ ਵਿਚ ਪਿਆ ਹੈ। ਉਨ੍ਹਾਂ ਦੱਸਿਆ ਕਿ ਇਸ ਬਾਰੇ ਜਲਦ ਹੀ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਰਹੇ ਹਨ ਤਾਂ ਇਕ ਆਪਣੀ ਇੰਡੋ-ਪਾਕਿ ਵਪਾਰ ਨੀਤੀ ਵਿਚ ਬਦਲਾਅ ਕੀਤਾ ਜਾ ਸਕੇ।