ਵਰਲਡ ਬੈਂਕ ਨੂੰ ਭਾਰਤ 'ਤੇ ਭਰੋਸਾ, 2018 'ਚ 7.3 % GDP ਗਰੋਥ ਦਾ ਅਨੁਮਾਨ

ਖ਼ਬਰਾਂ, ਕੌਮਾਂਤਰੀ

ਨਵੀਂ ਦਿੱਲੀ: ਹਾਲ ਵਿਚ ਹੀ ਸੈਂਟਰਲ ਸਟੈਟਿਸਟਿਕਸ ਆਫਿਸ (CSO) ਦੁਆਰਾ ਜਾਰੀ ਅੰਕੜਿਆਂ ਵਿਚ ਵਿਕਾਸ ਦਰ ਦਾ ਅਨੁਮਾਨ ਘਟਣ ਨੂੰ ਲੈ ਕੇ ਚੌਤਰਫਾ ਘਿਰੀ ਮੋਦੀ ਸਰਕਾਰ ਨੂੰ ਰਾਹਤ ਮਿਲੀ ਹੈ। ਵਰਲਡ ਬੈਂਕ ਨੇ ਕਿਹਾ ਹੈ ਕਿ ਇਸ ਉਮੰਗੀ ਸਰਕਾਰ ਵਿਚ ਹੋ ਰਹੇ ਵਿਆਪਕ ਸੁਧਾਰ ਉਪਰਾਲਿਆਂ ਦੇ ਨਾਲ ਭਾਰਤ ਵਿਚ ਦੁਨੀਆ ਦੀ ਦੂਜੀ ਉਭਰਦੀ ਅਰਥ ਵਿਵਸਥਾਵਾਂ ਦੀ ਤੁਲਨਾ ਵਿਚ ਵਿਕਾਸ ਦੀ ਕਿਤੇ ਜਿਆਦਾ ਸਮਰੱਥਾ ਹੈ।