ਵੇਖੋ ਕੀ ਕਿਹਾ ਆਸਟਰੇਲੀਆ ਤੋਂ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਨੇ

ਖ਼ਬਰਾਂ, ਕੌਮਾਂਤਰੀ

ਸਿਡਨੀ: 4 ਨਵੰਬਰ ਯਾਨੀ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 548ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਪੁਰਬ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਦੇਸ਼-ਵਿਦੇਸ਼ ਤੋਂ ਸਿੱਖ ਸੰਗਤਾਂ ਪੁੱਜੀਆਂ ਹਨ। 

ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਚ ਨਤਮਸਤਕ ਹੋਣ ਲਈ ਜਿੱਥੇ ਭਾਰਤ ਤੋਂ ਵੱਖ-ਵੱਖ ਜੱਥੇ ਪਾਕਿਸਤਾਨ ਪੁੱਜੇ, ਉੱਥੇ ਆਸਟਰੇਲੀਅਨ ਅਤੇ ਨਿਊਜ਼ੀਲੈਂਡ ਤੋਂ ਵੀ ਕਈ ਸਿੱਖ ਸ਼ਰਧਾਲੂ ਪਾਕਿਸਤਾਨ ਪੁੱਜੇ ਹਨ। ਸਿੱਖ ਸੰਗਤਾਂ ਦਾ ਉਤਸ਼ਾਹ ਦੇਖਦਿਆਂ ਹੀ ਬਣਦਾ ਹੈ।

ਪਿਛਲੇ 9 ਕੁ ਸਾਲਾ ਤੋਂ ਇੱਕ ਆਸਟਰੇਲੀਅਨ ਸਿੱਖ ਹਰ ਸਾਲ ਗੁਰਪੁਰਬ ਮੌਕੇ ਸ੍ਰੀ ਨਨਕਾਣਾ ਸਾਹਿਬ ਨਤਮਸਤਕ ਹੋਣ ਲਈ ਪੁੱਜਦਾ ਹੈ, ਉਸ ਨੇ ਦੱਸਿਆ ਕਿ ਉਸ ਨੂੰ ਇੱਥੇ ਆ ਕੇ ਹਰ ਵਾਰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਉਹ ਆਪਣੇ ਬਾਬੁਲ ਦੇ ਵਿਹੜੇ ਪੁੱਜਾ ਹੈ। 

ਉਸਨੇ ਦੱਸਿਆ ਕਿ ਉਸ ਦੇ ਨਾਲ ਆਏ ਸਾਥੀਆਂ ਨੂੰ ਵੀ ਇੰਝ ਹੀ ਮਹਿਸੂਸ ਹੁੰਦਾ ਹੈ, ਜਿਵੇਂ ਉਹ ਆਪਣੇ ਬਾਬੁਲ ਦੇ ਘਰ ਪੁੱਜੇ ਹਨ। ਸੰਗਤ 'ਚ ਬਹੁਤ ਸਾਰੇ ਅਜਿਹੇ ਸ਼ਰਧਾਲੂ ਹਨ ਜੋ ਪਹਿਲੀ ਵਾਰ ਪਾਕਿਸਤਾਨ ਗਏ ਹਨ ਅਤੇ ਉੱਥੋਂ ਦੀ ਮੇਜ਼ਬਾਨੀ ਨਾਲ ਲੋਕ ਬਹੁਤ ਖੁਸ਼ ਹਨ। ਸ਼ਰਧਾਲੂਆਂ ਦੇ ਰਹਿਣ, ਖਾਣ-ਪੀਣ ਆਦਿ ਦਾ ਬਹੁਤ ਵਧੀਆ ਪ੍ਰਬੰੰਧ ਕੀਤਾ ਗਿਆ ਹੈ। ਗੁਰਦੁਆਰਆ ਸਾਹਿਬ ਨੂੰ ਬਹੁਤ ਸੋਹਣੀਆਂ ਲਾਈਟਾਂ ਨਾਲ ਸਜਾਇਆ ਗਿਆ ਹੈ।