ਪਾਕਿਸਤਾਨ ਵਿਚ ਝੂਠੀ ਸ਼ਾਨ ਦੇ ਨਾਮ 'ਤੇ ਲੜਕੀ ਅਤੇ ਉਸਦੇ ਮੰਗੇਤਰ ਦੀ ਗੋਲੀ ਮਾਰਕੇ ਹੱਤਿਆ ਕਰਨ ਦੀ ਸਨਸਨੀਖੇਜ ਘਟਨਾ ਸਾਹਮਣੇ ਆਈ ਹੈ। ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿਚ ਕੁੜੀ ਦੇ ਮਾਮੇ ਨੇ ਸਿਰਫ ਇਸ ਲਈ ਆਪਣੀ ਭਾਣਜੀ ਅਤੇ ਉਸਦੇ ਮੰਗੇਤਰ ਦੀ ਹੱਤਿਆ ਕਰ ਦਿੱਤੀ, ਕਿਉਂਕਿ ਦੋਵੇਂ ਵਿਆਹ ਤੋਂ ਪਹਿਲਾਂ ਗੱਲਬਾਤ ਕਰ ਰਹੇ ਸਨ।
ਮੀਡੀਆ ਰਿਪੋਰਟਸ ਦੇ ਮੁਤਾਬਕ ਪੀੜਿਤਾ ਨਜੀਰਾਨ ਆਪਣੇ ਹੋਣ ਵਾਲੇ ਪਤੀ ਸ਼ਾਹਿਦ ਦੇ ਨਾਲ ਗੱਲਬਾਤ ਕਰ ਰਹੀ ਸੀ ਅਤੇ ਨਜੀਰਾਨ ਦੇ ਮਾਮੇ ਨੇ ਦੋਨਾਂ ਨੂੰ ਗੱਲਬਾਤ ਕਰਦੇ ਹੋਏ ਵੇਖ ਲਿਆ।