ਸੰਯੁਕਤ ਰਾਸ਼ਟਰ, 19 ਦਸੰਬਰ : ਵਿਦੇਸ਼ਾਂ 'ਚ ਰਹਿਣ ਵਾਲੇ ਲੋਕਾਂ ਦੇ ਮਾਮਲੇ ਵਿਚ ਭਾਰਤ ਸਭ ਤੋਂ ਅੱਗੇ ਹੈ। ਇਥੋਂ ਦੇ 1.70 ਕਰੋੜ ਲੋਕ ਅਪਣਾ ਦੇਸ਼ ਛੱਡ ਕੇ ਦੂਜੇ ਦੇਸ਼ਾਂ ਵਿਚ ਜਾ ਵਸੇ ਹਨ। ਇਨ੍ਹਾਂ ਵਿਚੋਂ 50 ਲੱਖ ਲੋਕ ਖਾੜੀ ਖੇਤਰਾਂ ਵਿਚ ਰਹਿੰਦੇ ਹਨ। ਸੰਯੁਕਤ ਰਾਸ਼ਟਰ ਦੀ ਇਕ ਨਵੀਂ ਰੀਪੋਰਟ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ।ਸਾਲ 2017 ਲਈ ਜਾਰੀ ਕੀਤੀ ਗਈ ਕੌਮਾਂਤਰੀ ਪ੍ਰਵਾਸ ਰੀਪੋਰਟ ਮੁਤਾਬਕ ਮੈਕਸੀਕੋ, ਰੂਸ, ਚੀਨ, ਬੰਗਲਾਦੇਸ਼, ਸੀਰੀਆ, ਪਾਕਿਸਤਾਨ ਅਤੇ ਯੂਕ੍ਰੇਨ ਵਿਚ ਵੀ ਪ੍ਰਵਾਸੀਆਂ ਦੀ ਵੱਡੀ ਗਿਣਤੀ ਹੈ, ਜੋ ਵਿਦੇਸ਼ਾਂ 'ਚ ਰਹਿੰਦੀ ਹੈ। ਇਨ੍ਹਾਂ ਦੇਸ਼ਾਂ ਦੇ 60 ਲੱਖ ਤੋਂ 1.10 ਕਰੋੜ ਲੋਕ ਦੂਜੇ ਦੇਸ਼ 'ਚ ਨਿਵਾਸ ਕਰਦੇ ਹਨ।