ਖਾਲੜਾ ਮਿਸ਼ਨ ਹਮਾਇਤੀ ਜਦਕਿ ਦੂਜੇ ਸਿੱਖ ਵਖਰੀ ਸੋਚ ਵਾਲੇ
ਅੰਮ੍ਰਿਤਸਰ/ਤਰਨਤਾਰਨ, 10 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ/ਚਰਨਜੀਤ ਸਿੰਘ) : ਸਿੱਖਾਂ ਨਾਲ ਪੰਜ ਸਦੀਆਂ ਪੁਰਾਣਾ ਵੈਰ ਕੱਢਣ ਵਾਲੇ ਜਾਣ ਬੁੱਝ ਕੇ ਕੁਲ ਨਾਸ਼ ਦਾ ਹਿਸਾਬ ਦੇਣ ਦੀ ਬਜਾਏ ਦੇਸ਼ ਵਿਦੇਸ਼ ਦੇ ਸਿੱਖਾਂ ਨੂੰ ਭੰਡ ਰਹੇ ਹਨ। ਅੱਜ ਇਥੇ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ, ਕੇਂਦਰੀ ਕਮੇਟੀ ਮੈਂਬਰ ਸਤਵੰਤ ਸਿੰਘ ਮਾਣਕ, ਸਪੋਕਸਮੈਨ ਸਤਵਿੰਦਰ ਸਿੰਘ ਪਲਾਸੌਰ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਸਰਪ੍ਰਸਤ ਰਿਟਾ. ਜਸਟਿਸ ਅਜੀਤ ਸਿੰਘ ਬੈਂਸ ਅਤੇ ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਦੇ ਪ੍ਰਧਾਨ ਬਾਬਾ ਦਰਸ਼ਨ ਸਿੰਘ ਨੇ ਕਿਹਾ ਕਿ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਨੇ ਕੁਲਨਾਸ਼ ਦੀ ਯੋਜਨਾਬੰਦੀ ਕਰਨ ਵਾਲਿਆਂ ਵਿਰੁਧ ਕਾਰਵਾਈ ਕਰ ਕੇ ਦਿੱਲੀ, ਨਾਗਪੁਰ ਅਤੇ ਉਸ ਦੇ ਦਲਾਲਾਂ ਨੂੰ ਹੱਥਾਂ ਪੈਰਾਂ ਦੀ ਪਾ ਦਿਤੀ ਹੈ। ਉਨ੍ਹਾਂ ਕਿਹਾ ਕਿ ਹੰਕਾਰ ਅਤੇ ਮਕਾਰੀ ਦੀ ਘੋੜੇ 'ਤੇ ਸਵਾਰ ਜੰਗਲ ਰਾਜ ਦੇ ਹਾਮੀ ਹਿੰਦੁਸਤਾਨੀ ਹਾਕਮਾਂ ਨੂੰ ਚਾਹੀਦਾ ਹੈ ਕਿ ਉਹ ਸਿੱਖਾਂ ਨੂੰ ਭੰਡਣ ਦੀ ਬਜਾਏ ਉਹ ਦੱਸਣ ਕਿ ਗ਼ੈਰ ਕਾਨੂੰਨੀ ਅਤੇ ਗ਼ੈਰ ਵਿਧਾਨਿਕ ਤੌਰ 'ਤੇ ਦਰਬਾਰ ਸਾਹਿਬ 'ਤੇ ਫ਼ੌਜੀ ਹਮਲਾ ਕਿਉਂ ਕੀਤਾ ਗਿਆ? ਕਿਉਂ ਫ਼ੌਜੀ ਹਮਲੇ ਦੇ ਸਾਰੇ ਯੋਜਨਾਕਾਰ ਬੱਚ ਨਿਕਲੇ ਜਦਕਿ ਨੇੜੇ ਹੀ ਜਲਿਆਂਵਾਲਾ ਬਾਗ ਅੰਦਰ ਚੱਲੀ 10 ਮਿੰਟ ਗੋਲੀ ਦੀ ਅੰਗਰੇਜ਼ ਸਰਕਾਰ ਨੇ ਹੰਟਰ ਕਮਿਸ਼ਨ ਬਣਾ ਕੇ ਪੜਤਾਲ ਕਰਾਈ?
ਝੂਠੇ ਮੁਕਾਬਲਿਆਂ ਵਿਚ ਖ਼ਤਮ ਕਰ ਕੇ ਪੰਜਾਬ ਅੰਦਰ 25 ਹਜ਼ਾਰ ਸਿੱਖਾਂ ਦੀਆਂ ਲਾਸ਼ਾਂ ਲਾਵਾਰਸ ਕਰਾਰ ਦੇ ਕੇ ਸ਼ਮਸ਼ਾਨ ਘਾਟਾਂ ਵਿਚ ਕਿਉਂ ਸਾੜੀਆਂ ਗਈਆਂ ਅਤੇ ਹਜ਼ਾਰਾਂ ਲਾਸ਼ਾਂ ਦਰਿਆਵਾ, ਨਹਿਰਾਂ ਵਿਚ ਕਿਉਂ ਰੋੜੀਆਂ ਗਈਆਂ? ਦੁਸਟ ਕੇ.ਪੀ.ਐਸ. ਗਿੱਲ ਅਤੇ ਉਸ ਦੀ ਟੀਮ ਵਿਰੁਧ ਝੂਠੇ ਮੁਕਾਬਲਿਆਂ ਵਿਚ ਗੁਨਾਹਗਾਰ ਹੋਣ ਦੇ ਬਾਵਜੂਦ ਕਾਰਵਾਈ ਕਿਉਂ ਨਾ ਹੋਈ? ਝੂਠੇ ਮੁਕਾਬਲਿਆਂ ਦੇ ਦੋਸ਼ੀਆਂ ਵਿਰੁਧ ਕਾਨੂੰਨ ਹਰਕਤ ਵਿਚ ਨਾ ਆਇਆ? ਬੰਦੀ ਸਿੰਘਾਂ ਨੂੰ ਗ਼ੈਰ-ਕਾਨੂੰਨੀ ਤੌਰ 'ਤੇ ਜੇਲਾਂ ਵਿਚ ਕਿਉਂ ਰੋਲਿਆ ਜਾ ਰਿਹਾ ਹੈ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਅਤੇ ਸਿੱਖਾਂ ਨੂੰ ਗ਼ੈਰ ਕਾਨੂੰਨੀ ਤੌਰ 'ਤੇ ਅਤਿਵਾਦੀ ਆਖ ਕੇ ਕਿਉਂ ਭੰਡਿਆ ਗਿਆ?
ਦੂਜੇ ਪਾਸੇ ਸਿੱਖ ਵਿਦਵਾਨ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਕੈਨਡਾ ਅਤੇ ਅਮਰੀਕਾ ਵਿਚ ਕੁੱਝ ਗੁਰਦੁਆਰਿਆਂ ਵਲੋਂ ਭਾਰਤੀ ਅੰਬੈਸੀਆਂ ਅਤੇ ਕੌਂਸਲੇਟਾਂ ਦੇ ਸਟਾਫ਼ 'ਤੇ ਗੁਰਦੁਆਰਿਆਂ ਵਿਚ ਪਾਬੰਦੀ ਦੇ ਐਲਾਨ ਨੂੰ ਗ਼ਲਤ ਕਾਰਵਾਈ ਦਸਿਆ ਹੈ ਅਤੇ ਕਿਹਾ ਹੈ ਕਿ ਇਹ ਹਰਕਤ ਬਹੁਤ ਨੁਕਸਾਨਦੇਹ ਸਾਬਤ ਹੋ ਸਕਦੀ ਹੈ।
ਵਿਦੇਸ਼ੀ ਰਹਿੰਦੇ ਸਿੱਖਾਂ ਵਲੋਂ ਭਾਰਤੀ ਡਿਪਲੋਮੈਟਾਂ ਦੇ ਗੁਰਦਵਾਰਿਆਂ ਵਿਚ ਦਾਖ਼ਲੇ ਨੂੰ ਲੈ ਕੇ ਭਾਰਤੀ ਸਿੱਖਾਂ ਵਿਚ ਮਤਭੇਦ
ਖਾਲੜਾ ਮਿਸ਼ਨ ਹਮਾਇਤੀ ਜਦਕਿ ਦੂਜੇ ਸਿੱਖ ਵਖਰੀ ਸੋਚ ਵਾਲੇਖਾਲੜਾ ਮਿਸ਼ਨ ਹਮਾਇਤੀ ਜਦਕਿ ਦੂਜੇ ਸਿੱਖ ਵਖਰੀ ਸੋਚ ਵਾਲੇਖਾਲੜਾ ਮਿਸ਼ਨ ਹਮਾਇਤੀ ਜਦਕਿ ਦੂਜੇ ਸਿੱਖ ਵਖਰੀ ਸੋਚ ਵਾਲੇਖਾਲੜਾ ਮਿਸ਼ਨ ਹਮਾਇਤੀ ਜਦਕਿ ਦੂਜੇ ਸਿੱਖ ਵਖਰੀ ਸੋਚ ਵਾਲੇਖਾਲੜਾ ਮਿਸ਼ਨ ਹਮਾਇਤੀ ਜਦਕਿ ਦੂਜੇ ਸਿੱਖ ਵਖਰੀ ਸੋਚ ਵਾਲੇਖਾਲੜਾ ਮਿਸ਼ਨ ਹਮਾਇਤੀ ਜਦਕਿ ਦੂਜੇ ਸਿੱਖ ਵਖਰੀ ਸੋਚ ਵਾਲੇ