ਇਸਲਾਮਾਬਾਦ: ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਇਕ ਟੀਮ ਅਗਲੇ ਹਫ਼ਤੇ ਪਾਕਿਸਤਾਨ ਦਾ ਦੌਰਾ ਕਰੇਗੀ। ਇਹ ਟੀਮ ਅਤਿਵਾਦੀ ਹਾਫ਼ਿਜ਼ ਸਈਦ 'ਤੇ ਅਮਰੀਕਾ ਅਤੇ ਭਾਰਤ ਦੇ ਵਿਰੋਧ ਮਗਰੋਂ ਇਸਲਾਮਾਬਾਦ ਦਾ ਦੌਰਾ ਕਰ ਕੇ ਇਹ ਜਾਨਣ ਦੀ ਕੋਸ਼ਿਸ਼ ਕਰੇਗੀ ਕਿ ਪਾਕਿਸਤਾਨ ਨੇ ਹਾਫ਼ਿਜ਼ ਸਈਦ ਅਤੇ ਉਸ ਨਾਲ ਸਬੰਧਤ ਸੰਗਠਨਾਂ ਵਿਰੁਧ ਹੁਣ ਤਕ ਕੀ ਕਾਰਵਾਈ ਕੀਤੀ ਹੈ। ਇਸ ਤੋਂ ਇਲਾਵਾ ਅਤਿਵਾਦੀ ਸੰਗਠਨਾਂ ਵਿਰੁਧ ਸਖ਼ਤ ਕਾਰਵਾਈ ਲਈ ਵੀ ਇਹ ਟੀਮ ਪਾਕਿਸਤਾਨ 'ਤੇ ਦਬਾਅ ਬਣਾਏਗੀ।
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਟੀਮ ਦਾ ਇਹ ਦੋ ਦਿਨੀਂ ਦੌਰਾ 25 ਜਨਵਰੀ ਤੋਂ ਸ਼ੁਰੂ ਹੋਵੇਗਾ। 'ਡਾਨ' ਮੁਤਾਬਕ ਇਕ ਸੀਨੀਅਰ ਪਾਕਿ ਅਤਿਵਾਦੀ ਨੇ ਕਿਹਾ, ''ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਨਿਗਰਾਨੀ ਟੀਮ 25 ਅਤੇ 26 ਜਨਵਰੀ ਨੂੰ ਇਥੇ ਹੋਵੇਗੀ।'' ਹਾਲਾਂਕਿ ਪਾਕਿ ਅਤਿਵਾਦੀਆਂ ਨੇ ਯੂ.ਐਨ. ਟੀਮ ਦੇ ਇਸ ਦੌਰੇ ਨੂੰ ਆਮ ਦੌਰਾ ਕਰਾਰ ਦਿਤਾ ਹੈ।