ਯੂਕਰੇਨੀ ਫ਼ੌਜ ਨੂੰ ਰਖਿਆ ਸਹਾਇਤਾ ਉਪਲੱਬਧ ਕਰਾਏਗਾ ਅਮਰੀਕਾ

ਖ਼ਬਰਾਂ, ਕੌਮਾਂਤਰੀ

ਵਾਸ਼ਿੰਗਟਨ, 23 ਦਸੰਬਰ : ਅਮਰੀਕਾ ਯੂਕਰੇਨ ਦੇ ਪੂਰਬੀ ਖੇਤਰ ਵਿਚ ਰੂਸੀ ਸਮਰਥਕ ਵੱਖਵਾਦੀਆਂ ਨਾਲ ਨਜਿੱਠਣ ਲਈ ਯੂਕਰੇਨੀ ਫ਼ੌਜ ਨੂੰ ਰਖਿਆ ਸਹਾਇਤਾ ਉਪਲੱਬਧ ਕਰਾਏਗਾ। ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਕ ਬਿਆਨ 'ਚ ਕਿਹਾ ਹੈ ਕਿ ਯੂਕਰੇਨ ਵਿਚ ਰੂਸੀ ਸਮਰਥਕ ਵੱਖਵਾਦੀਆਂ ਨੂੰ ਕਮਜ਼ੋਰ ਕਰਨ ਲਈ ਇਸ ਤਰ੍ਹਾਂ ਦੀ ਮਦਦ ਦਿਤੀ ਜਾਣੀ ਜ਼ਰੂਰੀ ਹੈ ਅਤੇ ਇਹ ਸੁਰੱਖਿਆ ਮਦਦ ਹੋਵੇਗੀ। ਇਹ ਫ਼ੈਸਲਾ ਯੂਕਰੇਨ ਦੀ ਖੇਤਰੀ ਅਸੀਮਤਾ ਦੀ ਰਖਿਆ ਲਈ ਲਿਆ ਗਿਆ ਹੈ। ਹਾਲਾਂਕਿ ਇਹ ਸਾਫ਼ ਨਹੀਂ ਕੀਤਾ ਗਿਆ ਹੈ ਕਿ ਇਹ ਮਦਦ ਕਿਸ ਤਰ੍ਹਾਂ ਨਾਲ ਉਪਲੱਬਧ ਕਰਾਈ ਜਾਵੇਗੀ।