ਅਜੀਤ ਡੋਵਾਲ ਨੇ ਚੀਨੀ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ

ਖ਼ਬਰਾਂ, ਕੌਮਾਂਤਰੀ

ਬੀਜਿੰਗ, 28 ਜੁਲਾਈ : ਸਿੱਕਮ ਦੇ ਡੋਕਲਾਮ ਖੇਤਰ ਨੂੰ ਲੈ ਕੇ ਜਾਰੀ ਵਿਵਾਦ ਵਿਚਕਾਰ ਸ਼ੁਕਰਵਾਰ ਨੂੰ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨ.ਐਸ.ਏ.) ਅਜੀਤ ਡੋਵਾਲ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਬੀਜਿੰਗ 'ਚ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਵੀਰਵਾਰ ਨੂੰ ਡੋਵਾਲ ਨੇ ਚੀਨ ਦੇ ਅਪਣੇ ਵਿਰੋਧੀ ਯਾਂਗ ਜੇਯਚੀ ਨਾਲ ਵੀ ਮੁਲਾਕਾਤ ਕੀਤੀ ਸੀ। ਇਸ ਦੌਰਾਨ ਦੋਵਾਂ ਪੱਖਾਂ ਵਿਚਾਲੇ ਦੁਵੱਲੇ ਮੁੱਦਿਆਂ ਦੀ ਵੱਡੀ ਸਮੱਸਿਆਵਾਂ 'ਤੇ ਵੀ ਚਰਚਾ ਹੋਈ।

ਵਿਦੇਸ਼ ਮੰਤਰਾਲੇ ਅਨੁਸਾਰ ਸਿੱਕਮ ਖੇਤਰ ਵਿਚ ਬੀਤੀ 16 ਜੂਨ ਨੂੰ ਸ਼ੁਰੂ ਹੋਏ ਫ਼ੌਜੀ ਵਿਵਾਦ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਇਹ ਪਹਿਲੀ ਉੱਚ ਪਧਰੀ ਬੈਠਕ ਹੈ। ਚੀਨੀ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਡੋਵਾਲ ਅਤੇ ਯਾਂਗ ਦੀ ਬੈਠਕ ਦੇ ਸਬੰਧ ਵਿਚ ਕਿਹਾ ਕਿ ਇਸ ਦੌਰਾਨ ਯਾਂਗ ਨੇ ਦੁਵੱਲੇ ਮੁੱਦਿਆਂ ਅਤੇ ਮੁੱਖ ਸਮੱਸਿਆਵਾਂ 'ਤੇ ਵਿਸਥਾਰ ਨਾਲ ਚੀਨ ਦੀ ਹਾਲਤ ਬਿਆਨ ਕੀਤੀ। ਸਮਝਿਆ ਜਾਂਦਾ ਹੈ ਕਿ ਚੀਨ ਨੇ ਡੋਕਲਾਮ ਖੇਤਰ ਵਿਚ ਗਤੀਰੋਧ 'ਤੇ ਅਪਣਾ ਪੱਖ ਰੱਖਿਆ ਹੈ।
ਹਾਲਾਂਕਿ ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਦਸਿਆ ਕਿ ਯਾਂਗ ਨੇ ਡੋਵਾਲ ਨੇ ਦਖਣੀ ਅਫ਼ਰੀਕਾ ਅਤੇ ਬ੍ਰਾਜ਼ੀਲ ਦੇ ਵਿਰੋਧੀ ਅਧਿਕਾਰੀਆਂ ਨਾਲ ਵੱਖ-ਵੱਖ ਗੱਲਬਾਤ ਕੀਤੀ। ਹਾਲਾਂਕਿ ਇਕ ਰੀਪੋਰਟ ਵਿਚ ਸਿੱਕਮ ਵਿਚ ਹੋਏ ਟਕਰਾਅ ਉੱਤੇ ਪ੍ਰਤੱਖ ਰੂਪ ਨਾਲ ਕੁੱਝ ਨਹੀਂ ਹੈ। ਦੋਵਾਂ ਉੱਚ ਅਧਿਕਾਰੀਆਂ ਵਿਚਾਲੇ ਦੁਵੱਲੇ ਮੁੱਦਿਆਂ ਤੋਂ ਇਲਾਵਾ ਕੌਮਾਂਤਰੀ ਅਤੇ ਖੇਤਰੀ ਮੁੱਦਿਆਂ 'ਤੇ ਵੀ ਸਲਾਹ ਮਸ਼ਵਰੇ ਹੋਏ। ਹਾਲਾਂਕਿ ਚੀਨ ਦੇ ਸਰਕਾਰੀ ਮੀਡੀਆ ਨੇ ਲਗਾਤਾਰ ਇਹੀ ਧਮਕੀ ਦਿਤੀ ਹੈ ਕਿ ਜਦੋਂ ਤਕ ਭਾਰਤ ਉਸ ਵਿਵਾਦਿਤ ਜਗ੍ਹਾ ਤੋਂ ਅਪਣੀ ਫ਼ੌਜ ਪਿੱਛੇ ਨਹੀਂ ਹਟਾਏਗਾ ਉਦੋਂ ਤਕ ਇਸ ਮੁੱਦੇ ਉੱਤੇ ਕੋਈ ਗੱਲ ਨਹੀਂ ਹੋਵੇਗੀ।
ਜ਼ਿਕਰਯੋਗ ਹੈ ਕਿ ਡੋਕਲਾਮ 'ਚ ਪਿਛਲੇ 42 ਦਿਨਾਂ ਤੋਂ ਭਾਰਤ-ਚੀਨ ਦੇ ਫ਼ੌਜੀ ਆਹਮੋ-ਸਾਹਮਣੇ ਹਨ। ਇਹ ਇਲਾਕਾ ਇਕ ਟਰਾਈ ਜੰਕਸ਼ਨ ਹੈ। ਚੀਨ ਇਥੇ ਸੜਕ ਬਣਾਉਣਾ ਚਾਹੁੰਦਾ ਹੈ, ਪਰ ਭਾਰਤ-ਭੂਟਾਨ ਇਸ ਦਾ ਵਿਰੋਧ ਕਰ ਰਹੇ ਹਨ। ਸਰਹੱਦ 'ਤੇ ਦੋਨਾਂ ਦੇਸ਼ਾਂ ਦੀਆਂ 60-70 ਫ਼ੌਜੀਆਂ ਦੀਆਂ ਟੁਕੜੀਆਂ 100 ਮੀਟਰ ਦੀ ਦੂਰੀ 'ਤੇ ਤੈਨਾਤ ਹਨ।  (ਪੀਟੀਆਈ)