ਤਾਲੀਬਾਨ ਨੇ ਅਫ਼ਗ਼ਾਨਿਸਤਾਨ ਦੇ ਜ਼ਿਲ੍ਹੇ 'ਤੇ ਕਬਜ਼ਾ ਕੀਤਾ

ਖ਼ਬਰਾਂ, ਕੌਮਾਂਤਰੀ

ਕਾਬੁਲ, 10 ਅਗੱਸਤ : ਤਾਲੀਬਾਨੀ ਅਤਿਵਾਦੀਆਂ ਨੇ ਵੀਰਵਾਰ ਨੂੰ ਅਫ਼ਗ਼ਾਨਿਸਤਾਨ ਦੇ ਪਕਤਿਆ ਸੂਬੇ ਦੇ ਇਕ ਮੁੱਖ ਜ਼ਿਲ੍ਹੇ 'ਤੇ ਕਬਜ਼ਾ ਕਰ ਲਿਆ।

ਕਾਬੁਲ, 10 ਅਗੱਸਤ : ਤਾਲੀਬਾਨੀ ਅਤਿਵਾਦੀਆਂ ਨੇ ਵੀਰਵਾਰ ਨੂੰ ਅਫ਼ਗ਼ਾਨਿਸਤਾਨ ਦੇ ਪਕਤਿਆ ਸੂਬੇ ਦੇ ਇਕ ਮੁੱਖ ਜ਼ਿਲ੍ਹੇ 'ਤੇ ਕਬਜ਼ਾ ਕਰ ਲਿਆ। ਇਕ ਸੁਰੱਖਿਆ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਅਧਿਕਾਰੀ ਨੇ ਸਮਾਚਾਰ ਏਜੰਸੀ ਸਿੰਹੁਆ ਨੂੰ ਦਸਿਆ, ''ਤਾਲਿਬਾਨੀਆਂ ਨੇ ਭਿਆਨਕ ਲੜਾਈ ਤੋਂ ਬਾਅਦ ਇਕ ਵਾਰ ਫਿਰ ਜਾਨੀ ਖਿਲ ਜ਼ਿਲ੍ਹੇ 'ਤੇ ਕਬਜ਼ਾ ਕਰ ਲਿਆ।'' ਜਾਨੀ ਖਿਲ ਜ਼ਿਲ੍ਹਾ 25 ਜੁਲਾਈ ਨੂੰ ਤਾਲੀਬਾਨ ਦੇ ਕਬਜ਼ੇ ਤੋਂ ਆਜ਼ਾਦ ਕਰਵਾਇਆ ਗਿਆ ਸੀ, ਪਰ ਸਰਕਾਰੀ ਸੁਰੱਖਿਆ ਫ਼ੌਜ ਨੇ ਦੋ ਦਿਨ ਤਕ ਚਲੀ ਲੜਾਈ ਤੋਂ ਬਾਅਦ ਇਸ ਨੂੰ ਅਪਣੇ ਕਬਜ਼ੇ 'ਚ ਲੈ ਲਿਆ ਸੀ। ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਖੇਤਰ 'ਚ ਨਾਗਰਿਕਾਂ ਨੂੰ ਮਾਰੇ ਜਾਣ ਤੋਂ ਬਚਾਉਣ ਲਈ ਸੁਰੱਖਿਆ ਫ਼ੌਜ ਪਿੱਛੇ ਹਟ ਗਈ। ਖੇਤਰ 'ਚ ਲੜ ਰਹੇ ਸੂਤਰਾਂ ਮੁਤਾਬਕ ਪਿਛਲੇ ਦੋ ਦਿਨਾਂ ਤੋਂ ਜਾਨੀ ਖਿਲ ਜ਼ਿਲ੍ਹੇ 'ਤੇ ਕਬਜ਼ੇ ਦੌਰਾਨ 25 ਤੋਂ ਵੱਧ ਲੋਕ ਮਾਰੇ ਜਾ ਚੁਕੇ ਹਨ।