ਬ੍ਰਿਟੇਨ ਦੇ ਸੀਨੀਅਰ ਫ਼ੌਜ ਅਧਿਕਾਰੀ ਭਾਰਤ ਦਾ ਦੌਰਾ ਕਰਨਗੇ

ਖ਼ਬਰਾਂ, ਕੌਮਾਂਤਰੀ

ਲੰਦਨ, 20 ਜੁਲਾਈ (ਹਰਜੀਤ ਸਿੰਘ ਵਿਰਕ) : ਬ੍ਰਿਟੇਨ ਦੇ ਫ਼ੌਜੀ ਬਲਾਂ ਦੇ ਸਭ ਤੋਂ ਸੀਨੀਅਰ ਫ਼ੌਜ ਅਧਿਕਾਰੀ ਇਸ ਹਫ਼ਤੇ ਭਾਰਤ ਦਾ ਦੌਰਾ ਕਰਨਗੇ।

ਲੰਦਨ, 20 ਜੁਲਾਈ (ਹਰਜੀਤ ਸਿੰਘ ਵਿਰਕ) : ਬ੍ਰਿਟੇਨ ਦੇ ਫ਼ੌਜੀ ਬਲਾਂ ਦੇ ਸਭ ਤੋਂ ਸੀਨੀਅਰ ਫ਼ੌਜ ਅਧਿਕਾਰੀ ਇਸ ਹਫ਼ਤੇ ਭਾਰਤ ਦਾ ਦੌਰਾ ਕਰਨਗੇ। ਚੀਫ਼ ਆਫ਼ ਡਿਫੈਂਸ ਸਟਾਫ਼ ਏਅਰ ਚੀਫ ਮਾਰਸ਼ਲ ਸਰ ਸਟੁਆਰਟ ਪੀਚ ਰੱਖਿਆ ਅਤੇ ਸੁਰੱਖਿਆ ਸਾਂਝੇਦਾਰੀ ਦੇ ਤਹਿਤ ਭਾਰਤ ਸਰਕਾਰ ਦੇ ਸੀਨੀਅਰ ਮੰਤਰੀਆਂ ਨਾਲ ਅਤੇ ਰੱਖਿਆ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਨੇ ਅਪ੍ਰੈਲ 2015 ਵਿਚ ਵੀ ਭਾਰਤ ਦਾ ਦੌਰ ਕੀਤਾ ਸੀ। ਉਸ ਸਮੇਂ ਉਹ ਉਪ ਪ੍ਰਮੁੱਖ ਸੀ। ਅਪਣੇ ਦੌਰੇ ਤੋਂ ਪਹਿਲਾਂ ਸਰ ਸਟੁਆਰਟ ਨੇ ਕਿਹਾ, ''ਮੈਂ ਫਿਰ ਤੋਂ ਭਾਰਤ ਦੌਰੇ ਨੂੰ ਲੈ ਕੇ ਉਤਸ਼ਾਹਿਤ ਹਾਂ। ਸਿਰਫ਼ ਸਾਡੇ ਸਾਂਝੇ ਇਤਿਹਾਸ ਅਤੇ ਲੋਕਤਾਂਤਰਿਕ ਮੁੱਲ ਹੀ ਸਾਨੂੰ ਨਾਲ ਨਹੀਂ ਜੋੜਦੇ ਹਨ ਸਗੋਂ ਇਨ੍ਹਾਂ ਮੁੱਲਾਂ ਸਾਹਮਣੇ ਖੜੇ ਖਤਰੇ ਅਤੇ ਚੁਣੌਤੀਆਂ ਵੀ ਬ੍ਰਿਟੇਨ ਅਤੇ ਭਾਰਤ ਨੂੰ ਸੱਚਾ ਰਣਨੀਤਕ ਰੱਖਿਆ ਸਾਂਝੇਦਾਰੀ ਬਣਾਉਂਦੇ ਹਨ।''