ਇਸਲਾਮਾਬਾਦ, 8 ਅਗੱਸਤ : ਅਤਿਵਾਦੀ ਹਾਫ਼ਿਜ਼ ਸਈਦ ਨੇ ਅਪਣੀ ਇਕ ਸਿਆਸੀ ਪਾਰਟੀ ਬਣਾ ਲਈ ਹੈ। ਇਸ ਪਾਰਟੀ ਦਾ ਨਾਂ 'ਮੁਸਲਿਮ ਲੀਗ' ਹੈ। ਜਮਾਤ-ਉਦ-ਦਾਵਾ ਦੇ ਸੀਨੀਅਰ ਮੈਂਬਰ ਅਤੇ ਹਾਫ਼ਿਜ਼ ਸਈਦ ਦੇ ਨਜ਼ਦੀਕੀ ਸੈਫੁੱਲਾ ਖਾਲਿਦ ਨੂੰ ਪਾਰਟੀ ਦਾ ਪ੍ਰਧਾਨ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਹਾਫ਼ਿਜ਼ ਸਈਦ ਪਿਛਲੇ 6 ਮਹੀਨੇ ਤੋਂ ਪਾਕਿਸਤਾਨ 'ਚ ਨਜ਼ਰਬੰਦ ਹਨ।
ਪਿਛਲੇ ਦਿਨੀਂ ਹਾਫ਼ਿਜ਼ ਸਈਦ ਨੇ ਪਾਕਿਸਤਾਨ ਚੋਣ ਕਮਿਸ਼ਨ 'ਚ ਅਪਣੀ ਰਾਜਨੀਤਕ ਪਾਰਟੀ ਨੂੰ ਮਾਨਤਾ ਦੇਣ ਲਈ ਅਰਜ਼ੀ ਦਾਖ਼ਲ ਕੀਤੀ ਸੀ। ਇਸ ਮਾਮਲੇ 'ਚ ਸੈਫੁੱਲਾ ਖਾਲਿਦ ਨੇ ਕਿਹਾ ਕਿ ਅਸੀਂ ਛੇਤੀ ਹੀ ਅਪਣੀ ਪਾਰਟੀ ਦੀ ਰਜਿਸਟ੍ਰੇਸ਼ਨ ਲਈ ਅਰਜ਼ੀ ਦਿਆਂਗੇ। ਉਸ ਨੇ ਕਿਹਾ ਕਿ ਸਾਡੀ ਪਾਰਟੀ ਪਾਕਿਸਤਾਨ ਨੂੰ ਇਕ ਇਸਲਾਮਿਕ ਦੇਸ਼ ਬਣਾਏਗੀ। ਅਸੀਂ ਸਈਦ ਨੂੰ ਛੇਤੀ ਤੋਂ ਛੇਤੀ ਰਿਹਾਅ ਕਰਨ ਦੀ ਵੀ ਮਾਂਗ ਕਰਾਂਗੇ। ਪਾਕਿਸਤਾਨ ਦੇ ਰਾਜਨੀਤਕ ਮਾਹਰਾਂ ਦਾ ਕਹਿਣਾ ਹੈ ਕਿ ਸਈਦ ਦਾ ਪਾਰਟੀ ਬਣਾਉਣ ਦਾ ਮਕਸਦ ਅਸਲ 'ਚ ਉਦਾਰਵਾਦੀਆਂ ਵਿਚਕਾਰ ਅਪਣੀ ਥਾਂ ਬਣਾਉਣਾ ਹੈ।
ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਦੇਸ਼ 'ਚ ਧਾਰਮਕ ਆਧਾਰ 'ਤੇ ਬਣੀ ਪਾਰਟੀਆਂ ਦੇ ਜਿੱਤਣ ਦੀਆਂ ਸੰਭਾਵਨਾਵਾਂ ਨਾ ਦੇ ਬਰਾਬਰ ਹਨ। ਹਾਫ਼ਿਜ਼ ਨੂੰ 31 ਜਨਵਰੀ ਨੂੰ ਪਾਕਿਸਤਾਨ ਦੀ ਪੰਜਾਬ ਸਰਕਾਰ ਨੇ 90 ਦਿਨਾਂ ਤਕ ਨਜ਼ਰਬੰਦ ਰੱਖਣ ਦਾ ਫ਼ੈਸਲਾ ਕੀਤਾ ਸੀ। ਇਹ ਸਮਾਂ ਸੀਮਾ 27 ਜੁਲਾਈ ਨੂੰ ਖ਼ਤਮ ਹੋ ਰਹੀ ਸੀ। ਇਸ ਤੋਂ ਬਾਅਦ ਉਸ ਦੀ ਨਜ਼ਰਬੰਦੀ ਨੂੰ ਦੋ ਮਹੀਨੇ ਹੋਰ ਵਧਾ ਦਿਤਾ ਗਿਆ।
ਜ਼ਿਕਰਯੋਗ ਹੈ ਕਿ ਹਾਫ਼ਿਜ਼ ਸਈਦ ਨਵੰਬਰ 2008 'ਚ ਹੋਏ ਮੁੰਬਈ ਅਤਿਵਾਦੀ ਹਮਲਿਆਂ ਸਮੇਤ ਭਾਰਤ 'ਚ ਕਈ ਹਮਲਿਆਂ ਦੀ ਸਾਜ਼ਿਸ਼ ਦਾ ਦੋਸ਼ੀ ਹੈ। ਜੰਮੂ ਕਸ਼ਮੀਰ 'ਚ ਹਿੰਸਾ ਫੈਲਾਉਣ 'ਚ ਵੀ ਉਸ ਦੀ ਅਹਿਮ ਭੂਮਿਕਾ ਰਹੀ ਹੈ। (ਪੀਟੀਆਈ)
ਹਾਫ਼ਿਜ਼ ਸਈਦ ਨੇ ਬਣਾਈ ਸਿਆਸੀ ਪਾਰਟੀ