ਮਨੀਲਾ, 9 ਜੂਨ: ਫ਼ਿਲੀਪੀਨ ਦੀ ਰਾਜਧਾਨੀ ਮਨੀਲਾ ਦੇ ਇਕ ਦਖਣੀ ਦੀਪ ਕੋਲ ਇਕ ਕਿਸ਼ਤੀ ਪਲਟਣ ਕਾਰਨ ਘੱਟ ਤੋਂ ਘੱਟ ਦੋ ਯਾਤਰੀਆਂ ਦੀ ਮੌਤ ਹੋ ਗਈ ਅਤੇ 11 ਹੋਰ ਲਾਪਤਾ ਹੋ ਗਏ। ਕਿਸ਼ਤੀ ਵਿਚ 50 ਲੋਕ ਸਵਾਰ ਸਨ।
ਫ਼ਿਲੀਪੀਨ ਤੱਟ ਰਖਿਅਕ ਬਲ ਦੀ ਰੀਪੋਰਟ ਮੁਤਾਬਕ ਕਿਸ਼ਤੀ ਅਲਾਦ ਐਕਸਪ੍ਰੈਸ 2 ਰੋਮਬਲਾਨ ਦੀਪ ਕੋਲ ਸਿਬੁਯਾਨ ਦੀਪ ਤੋਂ ਆ ਰਹੀ ਸੀ ਉਦੋਂ ਹੀ ਪਲਟ ਗਈ। ਕਿਸ਼ਤੀ ਪਲਟਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਡੀਜੇਡਐਮਐਮ ਰੇਡੀਉ ਨੇ ਇਲਾਕੇ ਵਿਚ ਇਕ ਸਮੁੰਦਰੀ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਘਟਨਾ ਸਮੇਂ ਸਮੁੰਦਰ ਵਿਚ ਲਹਿਰਾਂ ਉਠ ਰਹੀਆਂ ਸਨ। ਤੱਟ ਰਖਿਅਕ ਬਲ ਨੇ ਕਿਹਾ ਕਿ 37 ਯਾਤਰੀ ਤੱਟ 'ਤੇ ਮਿਲੇ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। (ਪੀ.ਟੀ.ਆਈ)
ਫ਼ਿਲੀਪੀਨ 'ਚ ਕਿਸ਼ਤੀ ਪਲਟਣ ਨਾਲ 2 ਹਲਾਕ, 11 ਲਾਪਤਾ
ਮਨੀਲਾ, 9 ਜੂਨ: ਫ਼ਿਲੀਪੀਨ ਦੀ ਰਾਜਧਾਨੀ ਮਨੀਲਾ ਦੇ ਇਕ ਦਖਣੀ ਦੀਪ ਕੋਲ ਇਕ ਕਿਸ਼ਤੀ ਪਲਟਣ ਕਾਰਨ ਘੱਟ ਤੋਂ ਘੱਟ ਦੋ ਯਾਤਰੀਆਂ ਦੀ ਮੌਤ ਹੋ ਗਈ ਅਤੇ 11 ਹੋਰ ਲਾਪਤਾ ਹੋ ਗਏ। ਕਿਸ਼ਤੀ ਵਿਚ 50 ਲੋਕ ਸਵਾਰ ਸਨ।