ਸੋਹਰਾਬੂਦੀਨ ਕੇਸ 'ਚ ਡੀਜੀ ਵਣਜਾਰਾ ਤੇ ਦਿਨੇਸ਼ ਐਮਐਨ ਬਰੀ

ਖ਼ਬਰਾਂ, ਰਾਸ਼ਟਰੀ

ਗਾਂਧੀਨਗਰ, 1 ਅਗੱਸਤ : ਮੁੰਬਈ ਦੀ ਸੀਬੀਆਈ ਅਦਾਲਤ ਨੇ ਸੋਹਰਾਬੂਦੀਨ ਸ਼ੇਖ਼ ਇਨਕਾਊਂਟਰ ਮਾਮਲੇ 'ਚ ਗੁਜਰਾਤ ਦੇ ਸਾਬਕਾ ਡੀਆਈਜੀ ਡੀਜੀ ਵਣਜਾਰਾ ਅਤੇ ਆਈਪੀਐਸ ਅਧਿਕਾਰੀ ਦਿਨੇਸ਼ ਐਮਐਨ ਨੂੰ ਬਰੀ ਕਰ ਦਿਤਾ ਹੈ। ਦੋਹਾਂ ਵਿਰੁਧ ਫ਼ਰਜ਼ੀ ਮੁਕਾਬਲੇ ਨੂੰ ਅੰਜਾਮ ਦੇਣ ਦਾ ਦੋਸ਼ ਸੀ। ਵਣਜਾਰਾ ਅੱਠ ਸਾਲ ਜੇਲ 'ਚ ਰਹਿ ਚੁੱਕਾ ਹੈ।

 

ਗਾਂਧੀਨਗਰ, 1 ਅਗੱਸਤ : ਮੁੰਬਈ ਦੀ ਸੀਬੀਆਈ ਅਦਾਲਤ ਨੇ ਸੋਹਰਾਬੂਦੀਨ ਸ਼ੇਖ਼ ਇਨਕਾਊਂਟਰ ਮਾਮਲੇ 'ਚ ਗੁਜਰਾਤ ਦੇ ਸਾਬਕਾ ਡੀਆਈਜੀ ਡੀਜੀ ਵਣਜਾਰਾ ਅਤੇ ਆਈਪੀਐਸ ਅਧਿਕਾਰੀ ਦਿਨੇਸ਼ ਐਮਐਨ ਨੂੰ ਬਰੀ ਕਰ ਦਿਤਾ ਹੈ। ਦੋਹਾਂ ਵਿਰੁਧ ਫ਼ਰਜ਼ੀ ਮੁਕਾਬਲੇ ਨੂੰ ਅੰਜਾਮ ਦੇਣ ਦਾ ਦੋਸ਼ ਸੀ। ਵਣਜਾਰਾ ਅੱਠ ਸਾਲ ਜੇਲ 'ਚ ਰਹਿ ਚੁੱਕਾ ਹੈ। ਕੋਈ ਸਬੂਤ ਨਾ ਹੋਣ ਕਾਰਨ ਦੋਵੇਂ ਬਰੀ ਹੋ ਗਏ। ਕੁੱਝ ਸਮਾਂ ਪਹਿਲਾਂ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸੋਹਰਾਬੂਦੀਨ ਅਤੇ ਤੁਲਸੀਦਾਸ ਪ੍ਰਜਾਪਤੀ ਦੇ ਕਥਿਤ ਮੁਕਾਬਲੇ ਦੇ ਮਾਮਲੇ 'ਚ ਗੁਜਰਾਤ ਦੇ ਆਈਪੀਐਸ ਅਫ਼ਸਰ ਰਾਜ ਕੁਮਾਰ ਪੰਡਿਆਨ ਨੂੰ ਦੋਸ਼ ਮੁਕਤ ਕਰ ਦਿਤਾ ਸੀ। ਸੋਹਰਾਬੂਦੀਨ ਇਨਕਾਊਂਟਰ ਕੇਸ ਸਤੰਬਰ 2012 ਵਿਚ ਸੀਬੀਆਈ ਦੇ ਕਹਿਣ 'ਤੇ ਮੁੰਬਈ ਤਬਦੀਲ ਕੀਤਾ ਗਿਆ ਸੀ। ਫਿਰ ਸਤੰਬਰ 2013 ਵਿਚ ਸੁਪਰੀਮ ਕੋਰਟ ਨੇ ਤੁਲਸੀਰਾਮ ਦੇ ਕੇਸ ਨੂੰ ਸੋਹਰਾਬੂਦੀਨ ਕੇਸ ਨਾਲ ਜੋੜ ਦਿਤਾ ਸੀ। ਸੀਬੀਆਈ ਨੇ ਦੋਹਾਂ ਮਾਮਲਿਆਂ ਵਿਚ ਡੀਜੀ ਵਣਜਾਰਾ ਸਮੇਤ 38 ਪੁਲਿਸ ਅਫ਼ਸਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਸਾਰੇ ਮੁਲਜ਼ਮ ਜ਼ਮਾਨਤ 'ਤੇ ਬਾਹਰ ਹਨ।
ਸੋਹਰਾਬੂਦੀਨ ਮੱਧ ਪ੍ਰਦੇਸ਼ ਦੇ ਉਜੈਨ ਜ਼ਿਲ੍ਹੇ ਦੇ ਪਿੰਡ ਦਾ ਅਪਰਾਧੀ ਸੀ। ਗੁਜਰਾਤ ਪੁਲਿਸ ਨੇ 2005 ਵਿਚ ਉਸ ਨੂੰ ਕਥਿਤ ਫ਼ਰਜ਼ੀ ਮੁਕਾਬਲੇ 'ਚ ਮਾਰ ਦਿਤਾ ਸੀ। ਉਸ ਦੀ ਪਤਨੀ ਕੌਸਰ ਬੀ ਵੀ ਮਾਰੀ ਗਈ ਸੀ। ਇਕ ਸਾਲ ਬਾਅਦ ਸੋਹਰਾਬੂਦੀਨ ਦੇ ਅੰਡਰਵਰਲਡ ਸਾਥੀ ਤੁਲਸੀਰਾਮ ਨੂੰ ਵੀ ਮੁਕਾਬਲੇ 'ਚ ਮਾਰ ਦਿਤਾ ਗਿਆ। ਸੋਹਰਾਬੂਦੀਨ ਵਿਰੁਧ 90ਵਿਆਂ 'ਚ ਹਥਿਆਰਾਂ ਦੀ ਤਸਕਰੀ ਦਾ ਮਾਮਲਾ ਦਰਜ ਕੀਤਾ ਗਿਆ ਸੀ। (ਏਜੰਸੀ)