ਪਟਨਾ, 10 ਅਗੱਸਤ : ਜਨਤਾ ਦਲ-ਯੂ ਦੇ ਸੀਨੀਅਰ ਆਗੂ ਸ਼ਰਦ ਯਾਦਵ ਨੇ ਅੱਜ ਬਿਹਾਰ ਦੀ ਤਿੰਨ ਦਿਨਾ ਯਾਤਰਾ ਸ਼ੁਰੂ ਕਰਦਿਆਂ ਪਾਰਟੀ ਪ੍ਰਧਾਨ ਨਿਤੀਸ਼ ਕੁਮਾਰ ਨੂੰ ਸਰਕਾਰੀ ਜਨਤਾ ਦਲ ਦਾ ਆਗੂ ਕਰਾਰ ਦਿਤਾ ਅਤੇ ਖ਼ੁਦ ਨੂੰ ਲੋਕਾਂ ਦੇ ਜਨਤਾ ਦਲ ਦਾ ਨੇਤਾ ਦਸਿਆ।
ਮਹਾਂਗਠਜੋੜ ਤੋੜੇ ਜਾਣ ਤੋਂ ਸਖ਼ਤ ਨਾਰਾਜ਼ ਸ਼ਰਦ ਯਾਦਵ ਨੇ ਕਿਹਾ ਕਿ ਉਹ ਬਿਹਾਰ ਦੇ ਲੋਕਾਂ ਦੇ ਦਿਲ ਦੀ ਗੱਲ ਜਾਣਨ ਦੀ ਕੋਸ਼ਿਸ਼ ਕਰਨਗੇ ਕਿਉਂਕਿ ਨਿਤੀਸ਼ ਕੁਮਾਰ ਨੇ 11 ਕਰੋੜ ਲੋਕਾਂ ਵਲੋਂ ਦਿਤੇ ਫ਼ਤਵੇ ਨਾਲ ਦਗ਼ਾ ਕੀਤਾ ਹੈ। ਉਨ੍ਹਾਂ ਕਿਹਾ, ''ਮੈਂ ਅੱਜ ਵੀ ਮਹਾਂਗਠਜੋੜ ਦੀ ਹਮਾਇਤ ਕਰ ਰਿਹਾ ਹਾਂ ਅਤੇ ਪਾਰਟੀ ਦੇ ਕਈ ਵਿਧਾਇਕ ਇਸ ਯਾਤਰਾ ਵਿਚ ਮੇਰਾ ਸਾਥ ਦੇ ਰਹੇ ਹਨ।''
ਉਧਰ ਜਨਤਾ ਦਲ-ਯੂ ਦੇ ਸੂਬਾ ਪ੍ਰਧਾਨ ਵਸ਼ਿਸ਼ਟ ਨਾਰਾਇਣ ਸਿੰਘ ਨੇ ਸ਼ਰਦ ਯਾਦਵ ਦੀ ਯਾਤਰਾ ਤੋਂ ਦੂਰੀ ਬਣਾਉਂਦਿਆਂ ਕਿਹਾ ਕਿ ਇਹ ਉਨ੍ਹਾਂ ਦਾ ਨਿਜੀ ਉਪਰਾਲਾ ਹੈ। ਜਨਤਾ ਦਲ-ਯੂ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ।
ਉਧਰ ਪਾਰਟੀ ਦੇ ਇਕ ਹੋਰ ਆਗੂ ਕੇ.ਸੀ.ਤਿਆਗੀ ਨੇ ਕਿਹਾ ਕਿ ਸ਼ਰਦ ਯਾਦਵ ਵਲੋਂ ਅਪਣਾਇਆ ਰਾਹ ਰਾਸ਼ਟਰੀ ਜਨਤਾ ਦਲ ਦੇ ਦਰਵਾਜ਼ੇ ਤਕ ਜਾਂਦਾ ਹੈ। ਸ਼ਰਦ ਯਾਦਵ ਲਗਾਤਾਰ ਨਿਤੀਸ਼ ਕੁਮਾਰ ਦੇ ਫ਼ੈਸਲਿਆਂ 'ਤੇ ਸਵਾਲ ਉਠਾ ਰਹੇ ਹਨ ਪਰ ਲਾਲੂ ਯਾਦਵ ਵਿਰੁਧ ਚੱਲ ਰਹੇ ਭ੍ਰਿਸ਼ਟਾਚਾਰ ਦੇ ਮੁਕੱਦਮਿਆਂ ਬਾਰੇ ਕੋਈ ਟਿਪਣੀ ਨਹੀਂ ਕੀਤੀ।
ਇਥੇ ਦਸਣਾ ਬਣਦਾ ਹੈ ਕਿ ਸ਼ਰਦ ਯਾਦਵ ਨੇ 17 ਅਗੱਸਤ ਨੂੰ ਦਿੱਲੀ ਵਿਖੇ ਘੱਟ ਗਿਣਤੀਆਂ ਦੀ ਸੁਰੱਖਿਆ ਬਾਰੇ ਇਕ ਸੈਮੀਨਾਰ ਵੀ ਰਖਿਆ ਹੈ ਜਿਸ ਵਿਚ ਕਾਂਗਰਸ ਤੋਂ ਇਲਾਵਾ ਖੱਬੇ ਮੋਰਚੇ ਅਤੇ ਹੋਰਨਾਂ ਹਮਖ਼ਿਆਲ ਪਾਰਟੀਆਂ ਦੇ ਨੇਤਾ ਸ਼ਾਮਲ ਹੋਣਗੇ। (ਏਜੰਸੀ)
ਹੁਣ ਦੋ ਜਨਤਾ ਦਲ ਬਣ ਗਏ ਹਨ : ਸ਼ਰਦ ਯਾਦਵ
ਪਟਨਾ, 10 ਅਗੱਸਤ : ਜਨਤਾ ਦਲ-ਯੂ ਦੇ ਸੀਨੀਅਰ ਆਗੂ ਸ਼ਰਦ ਯਾਦਵ ਨੇ ਅੱਜ ਬਿਹਾਰ ਦੀ ਤਿੰਨ ਦਿਨਾ ਯਾਤਰਾ ਸ਼ੁਰੂ ਕਰਦਿਆਂ ਪਾਰਟੀ ਪ੍ਰਧਾਨ ਨਿਤੀਸ਼ ਕੁਮਾਰ ਨੂੰ ਸਰਕਾਰੀ ਜਨਤਾ ਦਲ ਦਾ ਆਗੂ ਕਰਾਰ ਦਿਤਾ ਅਤੇ ਖ਼ੁਦ ਨੂੰ ਲੋਕਾਂ ਦੇ ਜਨਤਾ ਦਲ ਦਾ ਨੇਤਾ ਦਸਿਆ।