'ਸਵਾਮੀ ਓਮ' ਸਾਈਕਲ ਚੋਰੀ ਮਾਮਲੇ 'ਚ ਗ੍ਰਿਫਤਾਰ

ਖ਼ਬਰਾਂ, ਰਾਸ਼ਟਰੀ

ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸਲਮਾਨ ਖਾਨ ਦੇ ਰਿਐਲਿਟੀ ਟੀ. ਵੀ. ਸ਼ੋਅ ‘ਬਿੱਗ ਬੌਸ’ ਦੇ ਸਾਬਕਾ ਪ੍ਰਤੀਯੋਗੀ ਸਵਾਮੀ ਓਮ ਮਹਾਰਾਜ ਮੁੜ ਤੋਂ ਇਕ ਵਾਰ ਲਾਇਮਲਾਈਟ ‘ਚ ਆ ਗਿਆ ਹੈ। ਕਈ ਵਾਰ ਕੁੱਟ ਖਾਣ ਵਾਲੇ ਸਵਾਮੀ ਓਮ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।

ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸਲਮਾਨ ਖਾਨ ਦੇ ਰਿਐਲਿਟੀ ਟੀ. ਵੀ. ਸ਼ੋਅ ‘ਬਿੱਗ ਬੌਸ’ ਦੇ ਸਾਬਕਾ ਪ੍ਰਤੀਯੋਗੀ ਸਵਾਮੀ ਓਮ ਮਹਾਰਾਜ ਮੁੜ ਤੋਂ ਇਕ ਵਾਰ ਲਾਇਮਲਾਈਟ ‘ਚ ਆ ਗਿਆ ਹੈ। ਕਈ ਵਾਰ ਕੁੱਟ ਖਾਣ ਵਾਲੇ ਸਵਾਮੀ ਓਮ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।

ਦਿੱਲੀ ਪੁਲਿਸ ਦੀ ਇੰਟਰ ਸਟੇਸ ਕ੍ਰਾਈਮ ਬਰਾਂਚ ਨੇ ਭਜਨਪੁਰਾ ਇਲਾਕੇ ਤੋਂ ਬੀਤੇ ਬੁੱਧਵਾਰ ਨੂੰ ਸਵਾਮੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਗ੍ਰਿਫਤਾਰੀ ਦੀਆਂ ਕੁਝ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ। ਦੱਸਣਯੋਗ ਹੈ ਕਿ ਸਵਾਮੀ ਓਮ ‘ਤੇ ਕਈ ਗੰਭੀਰ ਦੋਸ਼ ਲੱਗੇ ਹੋਏ ਹਨ। ਜਿਸ ‘ਚੋਂ ਇਕ ਦੋਸ਼ ਹੈ ਕਿ ਓਮ ‘ਤੇ ਚੋਰੀ ਦੇ ਮਕਸਦ ਨਾਲ ਜਬਰਦਸਤੀ ਘਰ ‘ਚ ਵੜਨ ਤੇ ਹਥਿਆਰ ਰੱਖਣ ਵਰਗੇ ਗੰਭੀਰ ਦੋਸ਼ ਵੀ ਦਰਜ ਹਨ।

ਸੁਆਮੀ ਓਮ ਨੂੰ ਕੋਰਟ ਨੇ ਉਦਘੋਸ਼ਿਤ ਅਪਰਾਧੀ ਕਰਾਰ ਦਿੱਤਾ ਹੈ। ਜਿਸ ਤੇ ਬਾਅਦ ਕਰਾਈਮ ਬਰਾਂਚ ਨੇ ਉਹਨਾਂ ਨੂੰੰ ਗ੍ਰਿਫਤਾਰ ਕੀਤਾ ਹੈ। ਕੁਝ ਸਮਾਂ ਪਹਿਲਾ ਸਵਾਮੀ ਓਮ ਇੱਕ ਪ੍ਰੋਗਰਾਮ ਵਿੱਚ ਚੀਫ ਗੈਸਟ ਦੇ ਤੋਰ ਤੇ ਗਏ ਸਨ। ਜਿਥੇ ਲੋਕਾਂ ਨੇ ਜਮ ਕੇ ਉਹਨਾਂ ਦੀ ਮਾਰਕੁੱਟ ਕੀਤੀ ਸੀ।

ਬਿੱਗ ਬੋਸ ਤੋਂ ਭਜਾਇਆ ਗਿਆ ਸੀ ਸੁਆਮੀ ਓਮ
ਸਵਾਮੀ ਓਮ ਉਸ ਸਮੇਂ ਚਰਚਾ ਵਿੱਚ ਆਏ ਸਨ ਜਦੋਂ ਉਹ ਬਿੱਗ ਬਾਸ ਵਿੱਚ ਆਪਣੇ ਸਹਿਯੋਗੀ ਟੀ,ਵੀ ਕਲਾਕਾਰਾਂ ਦੇ ਨਾਲ ਗਲਤ ਵਿਵਹਾਰ ਕਰਦੇ ਹੋਏ ਦੇਖੇ ਗਏ ਸਨ। ਜਿਸ ਤੋਂ ਬਾਅਦ ਉਹਨਾਂ ਨੂੰ ਬਿੱਗ ਬੋਸ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ। ਸਵਾਮੀ ਓਮ ਹਮੇਸ਼ਾ ਆਪਣੀਆਂ ਗਲਤ ਹਰਕਤਾਂ ਕਾਰਨ ਚਰਚਾ ਵਿੱਚ ਰਹੇ ਹਨ, ਉਹ ਚਾਹੇ ਮਾਰਕੁੱਟ ਅਤੇ ਗਾਲੀ ਗਲੋਚ ਦਾ ਮਾਮਲਾ ਹੋਵੇ ਜਾਂ ਫਿਰ ਮਾਡਲ ਦੇ ਨਾਲ ਗਲਤ ਵੀਡੀਓ ਪੋਸਟ ਕਰਨ ਦੇ ਮਾਮਲੇ ਵਿੱਚ ਹੋਣ।