ਨਾਰਵੇ: ਨਾਰਵੇ ਦੀ ਰਾਜਧਾਨੀ ਓਸਲੋ ਦੇ ਉੱਤਰ ਵਿਚ ਛੋਟੇ ਜਿਹੇ ਕਸਬੇ ਗੁੱਜਰਦਮ ਵਿਚ ਜ਼ਮੀਨ ਖਿਸਕਣ ਤੋਂ ਬਾਅਦ ਬੁੱਧਵਾਰ ਨੂੰ 20 ਤੋਂ ਜ਼ਿਆਦਾ ਲੋਕ ਲਾਪਤਾ ਹੋ ਗਏ। ਪੁਲਿਸ ਅਤੇ ਸਥਾਨਕ ਮੀਡੀਆ ਦੇ ਅਨੁਸਾਰ, ਇਸ ਹਾਦਸੇ ਵਿੱਚ ਤਕਰੀਬਨ 500 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਅਤੇ ਲਗਭਗ 500 ਲੋਕਾਂ ਨੂੰ ਸ਼ਹਿਰ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ।
ਬੁੱਧਵਰ ਸਵੇਰੇ ਰਾਜਧਾਨੀ ਓਸਲੋ ਤੋਂ 25 ਕਿਲੋਮੀਟਰ ਉੱਤਰ-ਪੂਰਬ ਵਿਚ ਪਹਾੜ ਖਿਸਕਣ ਕਾਰਨ ਕਈ ਘਰ ਤਬਾਹ ਹੋ ਗਏ। ਪਹਾੜਾਂ ਦੇ ਖਿਸਕਣ ਕਾਰਨ ਇਹ ਘਰ ਜ਼ਮੀਨ ਦੇ ਅੰਦਰ ਧੱਸ ਗਈ।
ਨਾਰਵੇ ਦੀ ਪੁਲਿਸ ਨੇ ਟਵੀਟ ਜ਼ਰੀਏ ਕਿਹਾ ਕਿ ਜ਼ਮੀਨ ਖਿਸਕਣ ਨਾਲ ਬਹੁਤ ਸਾਰੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਨਾਰਵੇ ਦੇ ਨਾਗਰਿਕਾਂ ਦੀ ਸੁਰੱਖਿਆ ਲਈ, ਫੌਜ ਐਮਰਜੈਂਸੀ ਦੇ ਸਮੇਂ ਉਹਨਾਂ ਨੂੰ ਘਰਾਂ ਚੋਂ ਬਾਹਰ ਕੱਢਣ ਵਿੱਚ ਲੱਗੀ ਹੋਈ ਹੈ।
ਮੀਡੀਆ ਨੇ ਕਿਹਾ ਕਿ ਜ਼ਮੀਨ ਖਿਸਕਣ ਵਾਲੇ ਖੇਤਰ ਦਾ ਆਕਾਰ 210,000 ਵਰਗ ਮੀਟਰ ਸੀ ਅਤੇ ਲਗਭਗ 500 ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਾਹਰ ਕੱਢਿਆ ਗਿਆ। ਰਿਪੋਰਟਾਂ ਅਨੁਸਾਰ 20 ਲੋਕ ਲਾਪਤਾ ਸਨ।