ਨਹੀਂ ਦੇਖੀ ਹੋਣੀ ਕਿਸਾਨਾਂ ਪ੍ਰਤੀ ਅਜਿਹੀ ਭਾਵਨਾ!ਗੰਦਗੀ ਸਾਫ ਕਰਨ ਲਈ ਦਿੱਲੀ ਰਵਾਨਾ ਹੋਇਆ ਕਾਫ਼ਲਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਲੋਕਾਂ ਨੂੰ ਸਫਾਈ ਬਾਰੇ ਕਰਨਗੇ ਜਾਗਰੂਕ

Avatar Singh

ਨਵੀਂ ਦਿੱਲੀ ( ਗੁਰਪ੍ਰੀਤ ਸਿੰਘ ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ।

ਉਥੇ ਹੀ ਹਰ ਕੋਈ ਆਪਣੀ ਸਮਰੱਥਾ ਅਨੁਸਾਰ ਇਸ ਕਿਸਾਨੀ ਸੰਘਰਸ਼ ਵਿਚ ਆਪਣਾ ਹਿੱਸਾ ਪਾ ਰਹੇ ਹਨ। ਸਪੋਕਸਮੈਨ ਦੇ ਪੱਤਰਕਾਰ ਵੱਲੋਂ  ਅਵਤਾਰ ਸਿੰਘ ਜੋ ਕਿ ਕਾਫੀ ਲੰਮੇ ਸਮੇਂ ਤੋਂ ਅੰਮ੍ਰਿਤਸਰ ਵਿਚ ਸਫਾਈ ਦੀ ਸੇਵਾ ਕਰ ਹਨ ਨਾਲ ਗੱਲਬਾਤ ਕੀਤੀ ਗਈ।

ਉਨ੍ਹਾਂ ਨੇ ਕਿਹਾ ਕਿ ਸਾਡੇ ਸ਼ਹਿਰ ਵਿਚ ਜਿਥੇ ਵੀ ਲੰਗਰ ਲੱਗਦਾ ਹੈ ਸਾਡੀ ਸਾਰੀ ਟੀਮ ਉਥੇ ਸਫਾਈ ਦੀ ਸੇਵਾ ਕਰਦੀ ਹੈ। ਉਹਨਾਂ ਨੇ ਕਿਹਾ  ਕਿ ਉਹਨਾਂ ਦੀ ਟੀਮ ਦਿੱਲੀ ਵਿਖੇ ਵੀ  ਸਫਾਈ ਦੀ ਸੇਵਾ ਕਰੇਗੀ, ਉਹਨਾਂ ਕਿਹਾ ਕਿ ਉਹ ਦਿੱਲੀ ਵਿਚ 90% ਗੰਦਗੀ ਮਿਟਾ ਦੇਣਗੇ।

ਉਹਨਾਂ ਕਿਹਾ ਕਿ ਸਾਡੇ ਜੱਥੇ ਵਿਚ ਕੁੱਲ 15 ਬੰਦੇ ਹਨ ਉਹ ਸਾਰੇ ਜਾ ਕੇ ਉਥੇ ਸੇਵਾ ਕਰਾਉਣਗੇ। ਉਥੇ ਰਹਿ ਕੇ  ਸਫਾਈ ਕਰਕੇ ਲੋਕਾਂ ਨੂੰ ਸੁਨੇਹਾ ਦੇਵਾਂਗੇ ਕਿ  ਗੰਦਗੀ ਨਹੀਂ ਪਾਉਣੀ, ਸਫਾਈ ਦਾ ਧਿਆਨ ਰੱਖਣ ਹੈ।

ਉਹਨਾਂ ਕਿਹਾ ਕਿ ਉਹ ਆਪਣੇ ਨਾਲ ਬੋਰੇ  ਲੈ ਕੇ ਜਾ ਰਹੇ ਹਨ ਉਹ ਲੋਕਾਂ ਨੂੰ ਕਹਿਣਗੇ ਵੀ ਕੋਈ ਵੀ  ਵੇਸਟ ਚੀਜ਼ ਨੂੰ ਇਸ ਵਿਚ ਪਾਉਣ। ਉਹ ਸਭ ਤੋਂ ਪਹਿਲਾਂ ਸਿੰਘੂ ਬਾਰਡਰ ਤੇ ਜਾਣਗੇ ਉਥੇ ਜਾ ਕੇ ਸੇਵਾ ਕਰਣਗੇ। ਉਹਨਾਂ ਮੋਦੀ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਕਾਲੇ ਕਾਨੂੰਨਾਂ ਨੂੰ ਰੱਦ ਕਰ ਦੇਣ।  

ਉਹਨਾਂ ਕਿਹਾ ਕਿ ਮੋਦੀ ਸਰਕਾਰ ਖੁਦ ਕਿਸਾਨ ਨਹੀਂ ਹਨ ਉਹਨਾਂ  ਨੂੰ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਨਹੀਂ ਪਤਾ, ਜਦੋਂ ਕਿਸਾਨ ਹੀ ਕਹਿ ਰਹੇ ਹਨ ਕਿ ਉਹਨਾਂ ਨੂੰ ਇਹ ਕਾਨੂੰਨ ਨਹੀਂ ਚਾਹੀਦੇ ਫਿਰ ਮੋਦੀ ਸਰਕਾਰ ਨੂੰ ਇਹ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ।