Haryana News: ਦਿਲ ਦਹਿਲਾ ਦੇਣ ਵਾਲੀ ਘਟਨਾ, ਮਾਂ ਦੀ ਲਾਸ਼ ਕੋਲ 1 ਘੰਟਾ ਬੈਠਾ ਰਿਹਾ ਡੇਢ ਸਾਲ ਦਾ ਮਾਸੂਮ ਪੁੱਤ
Haryana News: ਪਤੀ ਨੇ ਪਤਨੀ ਦਾ ਕਤਲ ਕਰਨ ਤੋਂ ਬਾਅਦ ਕੀਤੀ ਖ਼ੁਦਕੁਸ਼ੀ
Child sat next to his mother's dead body for 1 hour in Haryana News in punjab: ਹਰਿਆਣਾ ਦੇ ਗੁਰੂਗ੍ਰਾਮ 'ਚ ਪਤੀ ਨੇ ਪਤਨੀ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਖੁਦ ਗਾਜ਼ੀਆਬਾਦ ਗਿਆ ਅਤੇ ਮੈਟਰੋ ਸਟੇਸ਼ਨ ਨੇੜੇ ਖੁਦਕੁਸ਼ੀ ਕਰ ਲਈ। ਪਤਨੀ ਦੇ ਕਤਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਡੇਢ ਸਾਲ ਦਾ ਬੱਚਾ 24 ਘੰਟੇ ਮਾਂ ਦੀ ਲਾਸ਼ ਕੋਲ ਰੋਂਦਾ ਰਿਹਾ ਅਤੇ ਗੁਆਂਢੀਆਂ ਨੇ ਪੁਲਿ ਨੂੰ ਬੁਲਾਇਆ। ਜਿਸ ਤੋਂ ਬਾਅਦ ਪਤਨੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ: Punjab News: ਪੰਜਾਬ ਨੇਵੀਗੇਸ਼ਨ ਪਲੇਟਫਾਰਮ 'ਤੇ ਸਾਰੀਆਂ ਦੁਰਘਟਨਾਵਾਂ ਵਾਲੀਆਂ ਥਾਵਾਂ ਦੀ ਮੈਪਿੰਗ ਕਰਨ ਵਾਲਾ ਬਣਿਆ ਪਹਿਲਾ ਸੂਬਾ
ਇਹ ਘਟਨਾ ਗੁਰੂਗ੍ਰਾਮ ਦੇ ਡੀਐਲਐਫ ਫੇਜ਼ 3 ਦੇ ਐਸ ਬਲਾਕ ਦੇ ਮਕਾਨ ਨੰਬਰ 31/15 ਵਿੱਚ ਵਾਪਰੀ। ਮ੍ਰਿਤਕ ਔਰਤ ਦੀ ਪਹਿਚਾਣ ਲਕਸ਼ਮੀ ਰਾਵਤ (23) ਤੇ ਉਸ ਦੇ ਪਤੀ ਦੀ ਪਛਾਣ ਗੌਰਵ ਸ਼ਰਮਾ ਵਜੋਂ ਹੋਈ ਹੈ। ਗੁਰੂਗ੍ਰਾਮ ਪੁਲਿਸ ਮੁਤਾਬਕ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਘਰ ਦੇ ਅੰਦਰ ਇਕ ਬੱਚਾ ਲਗਾਤਾਰ ਰੋ ਰਿਹਾ ਹੈ। ਜਿਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚੇ। ਜਦੋਂ ਇੱਥੇ ਆਏ ਤਾਂ ਦੇਖਿਆ ਕਿ ਔਰਤ ਦੀ ਲਾਸ਼ ਪਈ ਸੀ। ਉਸ ਦੇ ਕੋਲ ਡੇਢ ਸਾਲ ਦਾ ਬੱਚਾ ਰੋ ਰਿਹਾ ਸੀ। ਪੁਲਿਸ ਨੇ ਤੁਰੰਤ ਡਾਕਟਰਾਂ ਦੀ ਟੀਮ ਨੂੰ ਬੁਲਾਇਆ। ਜਦੋਂ ਉਨ੍ਹਾਂ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਔਰਤ ਦੀ ਕਈ ਘੰਟੇ ਪਹਿਲਾਂ ਮੌਤ ਹੋ ਚੁੱਕੀ ਸੀ।
ਇਹ ਵੀ ਪੜ੍ਹੋ: Goldy Brar : ਭਾਰਤ ਸਰਕਾਰ ਨੇ ਸਿੱਧੂ ਮੂਸੇਵਾਲਾ ਦੇ ਕਾਤਲ ਗੋਲਡੀ ਬਰਾੜ ਨੂੰ ਐਲਾਨਿਆ ਅਤਿਵਾਦੀ
ਪੁਲਿਸ ਨੇ ਕਤਲ ਦਾ ਸ਼ੱਕ ਪਤੀ 'ਤੇ ਲਗਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਸੂਚਨਾ ਮਿਲੀ ਕਿ ਗੌਰਵ ਸ਼ਰਮਾ ਦੀ ਲਾਸ਼ ਗਾਜ਼ੀਆਬਾਦ 'ਚ ਬਰਾਮਦ ਹੋਈ ਹੈ। ਐਤਵਾਰ ਰਾਤ ਨੂੰ ਆਪਣੀ ਪਤਨੀ ਦਾ ਕਤਲ ਕਰਨ ਤੋਂ ਬਾਅਦ ਉਸ ਨੇ ਸੋਮਵਾਰ ਸਵੇਰੇ ਗਾਜ਼ੀਆਬਾਦ ਦੇ ਕੌਸ਼ਾਂਬੀ ਮੈਟਰੋ ਸਟੇਸ਼ਨ ਨੇੜੇ ਖੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ: ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more news apart from Child sat next to his mother's dead body for 1 hour in Haryana News in punjab, stay tuned to Rozana Spokesman)