Lucknow Gold: ਲਖਨਊ ਏਅਰਪੋਰਟ 'ਤੇ ਕਸਟਮ ਵਿਭਾਗ ਨੇ ਫੜਿਆ 2.5 ਕਰੋੜ ਤੋਂ ਵੱਧ ਦਾ ਸੋਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

Lucknow Gold: ਤਸਕਰ ਕਾਫੀ ਮਸ਼ੀਨ 'ਚ ਛੁਪਾ ਕੇ ਲਿਆਇਆ 3 ਕਿਲੋ ਸੋਨਾ

Customs department caught more than 2.5 crore gold at Lucknow airport News in punjabi

Customs department caught more than 2.5 crore gold at Lucknow airport News in punjabi :ਲਖਨਊ ਹਵਾਈ ਅੱਡੇ 'ਤੇ ਕਸਟਮ ਵਿਭਾਗ ਨੇ ਦੋ ਵੱਖ-ਵੱਖ ਯਾਤਰੀਆਂ ਤੋਂ 2.5 ਕਰੋੜ ਰੁਪਏ ਤੋਂ ਵੱਧ ਦਾ ਸੋਨਾ ਜ਼ਬਤ ਕੀਤਾ ਹੈ। ਇਹ ਸੋਨਾ ਦੁਬਈ ਅਤੇ ਸ਼ਾਰਜਾਹ ਤੋਂ ਲਿਆਂਦਾ ਜਾ ਰਿਹਾ ਸੀ। ਕਸਟਮ ਵਿਭਾਗ ਦੀ ਪੁੱਛਗਿੱਛ ਦੌਰਾਨ ਦੋਵੇਂ ਯਾਤਰੀ ਸੋਨੇ ਬਾਰੇ ਸਹੀ ਜਾਣਕਾਰੀ ਨਹੀਂ ਦੇ ਸਕੇ। ਜਿਸ ਤੋਂ ਬਾਅਦ ਕਸਟਮ ਵਿਭਾਗ ਨੇ ਕਸਟਮ ਐਕਟ ਤਹਿਤ ਸੋਨਾ ਜ਼ਬਤ ਕਰਕੇ ਦੋਵਾਂ ਯਾਤਰੀਆਂ ਨੂੰ ਹਿਰਾਸਤ 'ਚ ਲੈ ਲਿਆ।

ਇਹ ਵੀ ਪੜ੍ਹੋ: Abohar News: ਸੋਗ ਵਿਚ ਬਦਲੀਆਂ ਨਵੇਂ ਸਾਲ ਦੀਆਂ ਖੁਸ਼ੀਆਂ, ਕਰੰਟ ਲੱਗਣ ਨਾਲ ਇਲੈਕਟ੍ਰੀਸ਼ੀਅਨ ਦੀ ਹੋਈ ਮੌਤ 

ਜਾਣਕਾਰੀ ਅਨੁਸਾਰ ਇੱਕ ਯਾਤਰੀ ਦੁਬਈ ਤੋਂ 3 ਕਿਲੋ ਤੋਂ ਵੱਧ ਸੋਨਾ ਕੌਫੀ ਮਸ਼ੀਨ ਦੇ ਬੁਆਇਲਰ ਪਾਰਟ ਵਿੱਚ ਛੁਪਾ ਕੇ ਲਿਆ ਰਿਹਾ ਸੀ। ਜਦੋਂਕਿ ਦੂਜਾ ਯਾਤਰੀ 554 ਗ੍ਰਾਮ ਸੋਨੇ ਦੀ ਪੇਸਟ ਆਪਣੇ ਸਰੀਰ ਦੇ ਅੰਦਰਲੇ ਹਿੱਸੇ ਨਾਲ ਬੰਨ੍ਹ ਕੇ ਲਿਆ ਰਿਹਾ ਸੀ ਪਰ ਸਕੈਨਿੰਗ ਦੌਰਾਨ ਦੋਵੇਂ ਫੜੇ ਗਏ। ਜਿਸ ਤੋਂ ਬਾਅਦ ਸੋਨਾ ਜ਼ਬਤ ਕਰਕੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ।

ਇਹ ਵੀ ਪੜ੍ਹੋ: Amritsar News : ਨਵੇਂ ਸਾਲ 'ਤੇ ਵੱਡੀ ਗਿਣਤੀ ਵਿਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਰਹੀ ਸੰਗਤ

ਇਕ ਯਾਤਰੀ ਇੰਡੀਗੋ ਏਅਰਲਾਈਨਜ਼ ਦੀ ਉਡਾਣ ਰਾਹੀਂ ਜਦਕਿ ਦੂਜਾ ਏਅਰ ਇੰਡੀਆ ਦੀ ਉਡਾਣ ਰਾਹੀਂ ਦੇਰ ਸ਼ਾਮ ਲਖਨਊ ਦੇ ਚੌਧਰੀ ਚਰਨ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ ਸਨ। ਦੋਵਾਂ ਕੋਲੋਂ 2.5 ਕਰੋੜ ਰੁਪਏ ਤੋਂ ਵੱਧ ਦਾ ਸੋਨਾ ਜ਼ਬਤ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਦੋਵੇਂ ਯਾਤਰੀ ਸੋਨੇ ਬਾਰੇ ਕੋਈ ਜਾਣਕਾਰੀ ਨਹੀਂ ਦੇ ਸਕੇ ਅਤੇ ਨਾ ਹੀ ਕੋਈ ਦਸਤਾਵੇਜ਼ ਪੇਸ਼ ਕਰ ਸਕੇ। ਜਿਸ 'ਤੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਗਈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from Customs department caught more than 2.5 crore gold at Lucknow airport News in punjabi , stay tuned to Rozana Spokesman)

ਜ਼ਿਕਰਯੋਗ ਹੈ ਕਿ ਲਖਨਊ ਏਅਰਪੋਰਟ 'ਤੇ ਸੋਨੇ ਦੇ ਤਸਕਰ ਲਗਾਤਾਰ ਫੜੇ ਜਾ ਰਹੇ ਹਨ। ਇਸ ਦੇ ਬਾਵਜੂਦ ਤਸਕਰ ਆਪਣੇ ਢੰਗ ਤਰੀਕੇ ਬਦਲ ਕੇ ਗੈਰ-ਕਾਨੂੰਨੀ ਢੰਗ ਨਾਲ ਸੋਨਾ ਲਿਆਉਣ ਦੀਆਂ ਕੋਸ਼ਿਸ਼ਾਂ ਤੋਂ ਬਾਜ਼ ਨਹੀਂ ਆ ਰਹੇ। ਹਾਲਾਂਕਿ ਕਸਟਮ ਵਿਭਾਗ ਵੀ ਚੌਕਸ ਰਹਿੰਦੀ ਹੈ।