PM Modi: ਪ੍ਰਧਾਨ ਮੰਤਰੀ ਨੇ 10 ਸਾਲਾਂ ’ਚ ਭਾਰਤ ਦੀ ਤਰੱਕੀ ’ਤੇ ਲੋਕਾਂ ਤੋਂ ਪ੍ਰਤਕਿਰਿਆ ਮੰਗੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਲੋਕ ਸਭਾ ਚੋਣਾਂ ’ਚ ਕੁੱਝ ਹੀ ਮਹੀਨੇ ਬਚੇ ਹਨ ਜਿਸ ਤੋਂ ਪਹਿਲਾਂ ਮੋਦੀ ਨੇ ਪ੍ਰਤੀਕਿਰਿਆ ਮੰਗੀ ਹੈ

Prime Minister Narendra Modi

PM Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਵੱਖ-ਵੱਖ ਖੇਤਰਾਂ ’ਚ ਪਿਛਲੇ 10 ਸਾਲਾਂ ’ਚ ਭਾਰਤ ਦੀ ਤਰੱਕੀ ’ਤੇ ਲੋਕਾਂ ਤੋਂ ਪ੍ਰਤੀਕਿਰਿਆ ਮੰਗੀ। ਲੋਕ ਸਭਾ ਚੋਣਾਂ ’ਚ ਕੁੱਝ ਹੀ ਮਹੀਨੇ ਬਚੇ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਮੋ ਐਪ ਨੇ ਪਿਛਲੇ ਮਹੀਨੇ ਵੱਖ-ਵੱਖ ਮੁੱਦਿਆਂ ’ਤੇ ਲੋਕਾਂ ਦਾ ਮੂਡ ਦਾ ਪਤਾ ਲਗਾਉਣ ਲਈ ਇਕ ਸਰਵੇਖਣ ਸ਼ੁਰੂ ਕੀਤਾ ਸੀ, ਜਿਸ ’ਚ ਉਨ੍ਹਾਂ ਦੀ ਸਰਕਾਰ ਅਤੇ ਸੰਸਦ ਮੈਂਬਰਾਂ ਦੀ ਕਾਰਗੁਜ਼ਾਰੀ ਬਾਰੇ ਲੋਕਾਂ ਦੇ ਵਿਚਾਰ ਵੀ ਸ਼ਾਮਲ ਸਨ।

ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਜਨ ਮਨ ਸਰਵੇਖਣ ਰਾਹੀਂ ਸਿੱਧੇ ਮੇਰੇ ਨਾਲ ਅਪਣੀ ਫੀਡਬੈਕ ਸਾਂਝੀ ਕਰੋ।’’ ਉਨ੍ਹਾਂ ਨੇ ਸਰਵੇਖਣ ’ਚ ਭਾਗ ਲੈਣ ਲਈ ਲਿੰਕ ਵੀ ਸਾਂਝਾ ਕੀਤਾ। ‘ਜਨ ਮਨ ਸਰਵੇਖਣ’ ਸ਼ਾਸਨ ਅਤੇ ਲੀਡਰਸ਼ਿਪ ਦੇ ਵੱਖ-ਵੱਖ ਪਹਿਲੂਆਂ ’ਤੇ ਲੋਕਾਂ ਦੀ ਪ੍ਰਤੀਕਿਰਿਆ ਮੰਗਦਾ ਹੈ ਅਤੇ ਇਸ ’ਚ ਵੱਖ-ਵੱਖ ਹਲਕਿਆਂ ਅਤੇ ਕੇਂਦਰ ਸਰਕਾਰ ਦੇ ਵਿਕਾਸ ਕਾਰਜਾਂ ਨਾਲ ਸਬੰਧਤ ਸਵਾਲ ਸ਼ਾਮਲ ਹਨ।

(For more news apart from PM Modi, stay tuned to Rozana Spokesman)