ਰਾਜਸਥਾਨ ਵਿਚ ਕਾਂਗਰਸ ਜਿੱਤੀ ਤੇ ਹਰਿਆਣੇ ਵਿਚ ਭਾਜਪਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਧਾਨ ਸਭਾ ਜ਼ਿਮਨੀ ਚੋਣਾਂ ਵਿਚ ਕਾਂਗਰਸ ਨੇ ਰਾਜਸਥਾਨ ਦੀ ਰਾਮਗੜ੍ਹ ਸੀਟ ਤੋਂ ਜਿੱਤ ਹਾਸਲ ਕੀਤੀ ਹੈ ਜਦਕਿ ਭਾਜਪਾ ਨੇ ਹਰਿਆਣਾ ਦੀ ਜੀਂਦ ਵਿਧਾਨ ਸਭਾ ਸੀਟ ਤੋਂ ਜਿੱਤ..

Congress won in Rajasthan and BJP in Haryana

ਜੈਪੁਰ : ਵਿਧਾਨ ਸਭਾ ਜ਼ਿਮਨੀ ਚੋਣਾਂ ਵਿਚ ਕਾਂਗਰਸ ਨੇ ਰਾਜਸਥਾਨ ਦੀ ਰਾਮਗੜ੍ਹ ਸੀਟ ਤੋਂ ਜਿੱਤ ਹਾਸਲ ਕੀਤੀ ਹੈ ਜਦਕਿ ਭਾਜਪਾ ਨੇ ਹਰਿਆਣਾ ਦੀ ਜੀਂਦ ਵਿਧਾਨ ਸਭਾ ਸੀਟ ਤੋਂ ਜਿੱਤ ਦਰਜ ਕੀਤੀ ਹੈ। ਰਾਮਗੜ੍ਹ ਜ਼ਿਮਨੀ ਚੋਣ ਵਿਚ ਜਿੱਤ ਨਾਲ ਹੀ ਰਾਜਸਥਾਨ ਦੀ 200 ਮੈਂਬਰੀ ਵਿਧਾਨ ਸਭਾ ਵਿਚ ਸੱਤਾਧਿਰ ਕਾਂਗਰਸ ਕੋਲ 100 ਵਿਧਾਇਕ ਹੋ ਗਏ ਹਨ। ਰਾਮਗੜ੍ਹ ਸੀਟ ਲਈ ਜ਼ਿਮਨੀ ਚੋਣ ਸੋਮਵਾਰ ਨੂੰ ਹੋਈ ਸੀ। ਵੀਰਵਾਰ ਨੂੰ ਹੋਈ ਵੋਟਾਂ ਦੀ ਗਿਣਤੀ ਵਿਚ ਕਾਂਗਰਸ ਉਮੀਦਵਾਰ ਸ਼ਫ਼ੀਆ ਜੁਬੈਰ ਨੂੰ ਕੁਲ 83,311 ਵੋਟਾਂ ਮਿਲੀਆਂ।

ਉਨ੍ਹਾਂ ਅਪਣੇ ਕਰੀਬੀ ਵਿਰੋਧੀ ਭਾਜਪਾ ਉਮੀਦਵਾਰ ਸੁਖਵੰਤ ਸਿੰਘ ਨੂੰ 12,228 ਵੋਟਾਂ ਨਾਲ ਹਰਾਇਆ। ਦੂਜੇ ਸਥਾਨ 'ਤੇ ਰਹੇ ਸੁਖਵੰਤ ਸਿੰਘ ਨੂੰ 71,083 ਵੋਟਾਂ ਮਿਲੀਆਂ। ਬਸਪਾ ਉਮੀਦਵਾਰ ਜਗਤ ਸਿੰਘ 24,856 ਵੋਟਾਂ ਨਾਲ ਤੀਜੇ ਸਥਾਨ 'ਤੇ ਰਹੇ। ਚੋਣ ਵਿਭਾਗ ਮੁਤਾਬਕ ਜੁਬੈਰ ਨੂੰੰ 4.77 ਫ਼ੀ ਸਦੀ ਵੋਟਾਂ ਮਿਲੀਆਂ ਜਦਕਿ ਭਾਜਪਾ ਉਮੀਦਵਾਰ ਨੂੰ 38.20 ਫ਼ੀ ਸਦੀ ਵੋਟਾਂ ਮਿਲੀਆਂ।ਚੋਣਾਂ ਵਿਚ ਉਤਰੇ 20 ਉਮੀਦਵਾਰਾਂ ਵਿਚੋਂ ਸਾਬਕਾ ਕੇਂਦਰੀ ਮੰਤਰੀ ਨਟਵਰ ਸਿੰਘ ਦੇ ਪੁੱਤਰ ਅਤੇ ਬਸਪਾ ਉਮੀਦਵਾਰ ਜਗਤ ਸਿੰਘ ਸਮੇਤ 18 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ।

ਚੋਣਾਂ ਚਿਵ ਨੋਟਾ ਦੀ ਵਰਤੋਂ ਕਰਨ ਵਾਲੇ 241 ਵੋਟਰਾਂ ਵਿਚੋਂ ਇਕ ਵੋਟ ਦਾ ਵੋਟਰ ਵੀ ਸ਼ਾਮਲ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਜਨਤਾ ਨੇ ਬਿਲਕੁਲ ਸਹੀ ਫ਼ੈਸਲਾ ਕੀਤਾ ਹੈ। ਕਾਂਗਰਸ ਕੋਲ ਹੁਣ 100 ਸੀਟਾਂ ਹਨ ਜਦਕਿ ਭਾਜਪਾ ਕੋਲ 73 ਅਤੇ ਬਸਪਾ ਕੋਲ ਛੇ ਸੀਟਾਂ ਹਨ। (ਏਜੰਸੀ)