ਮਾਇਆਵਤੀ 'ਤੇ ਈਡੀ ਨੇ ਕਸਿਆ ਸ਼ਿਕੰਜਾ, ਕਰੀਬੀਆਂ ਵਿਰੁਧ ਕਾਰਵਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਖਿਲੇਸ਼ ਯਾਦਵ ਵਿਰੁਧ ਗ਼ੈਰ-ਕਾਨੂੰਨੀ ਮਾਈਨਿੰਗ ਅਤੇ ਰਿਵਰ ਫ਼ਰੰਟ ਘਪਲੇ 'ਚ ਸ਼ਿਕੰਜਾ ਕਸਣ ਤੋਂ ਬਾਅਦ ਹੁਣ ਈਡੀ ਨੇ ਮਾਇਆਵਤੀ ਨੂੰ ਘੇਰੇ ਵਿਚ ਲੈਣਾ ਸ਼ੁਰੂ ਕਰ ਦਿੱਤਾ.....

Shri mayawati Ji

ਲਖਨਊ : ਅਖਿਲੇਸ਼ ਯਾਦਵ ਵਿਰੁਧ ਗ਼ੈਰ-ਕਾਨੂੰਨੀ ਮਾਈਨਿੰਗ ਅਤੇ ਰਿਵਰ ਫ਼ਰੰਟ ਘਪਲੇ 'ਚ ਸ਼ਿਕੰਜਾ ਕਸਣ ਤੋਂ ਬਾਅਦ ਹੁਣ ਈਡੀ ਨੇ ਮਾਇਆਵਤੀ ਨੂੰ ਘੇਰੇ ਵਿਚ ਲੈਣਾ ਸ਼ੁਰੂ ਕਰ ਦਿਤਾ ਹੈ। ਤਾਜ਼ਾ ਘਟਨਾਕ੍ਰਮ ਵਿਚ ਮਾਇਆਵਤੀ ਸਰਕਾਰ ਦੇ ਕਾਰਜਕਾਲ ਦੌਰਾਨ 14 ਅਰਬ ਦੇ ਕਥਿਤ ਸਮਾਰਕ ਘਪਲੇ ਵਿਚ ਈਡੀ ਨੇ ਉਸ ਦੇ ਕਰੀਬੀਆਂ ਵਿਰੁਧ ਕਾਰਵਾਈ ਸ਼ੁਰੂ ਕਰ ਦਿਤੀ ਹੈ। ਵੀਰਵਾਰ ਨੂੰ ਲਖਨਊ ਅਤੇ ਐਨਸੀਆਰ ਦੇ 6 ਟਿਕਾਣਿਆਂ 'ਤੇ ਛਾਪੇ ਮਾਰੇ ਗਏ। 

ਈਡੀ ਦੀ ਟੀਮ ਨੇ ਲਖਨਊ ਦੇ ਗੋਮਤੀ ਨਗਰ ਵਿਚ ਇੰਜੀਨੀਅਰਾਂ, ਠੇਕੇਦਾਰਾਂ ਅਤੇ ਸਮਾਰਕ ਘਪਲੇ ਨਾਲ ਜੁੜੇ ਲੋਕਾਂ ਦੇ ਟਿਕਾਣਿਆਂ 'ਤੇ ਛਾਪਾ ਮਾਰਿਆ। ਵਿਜੀਲੈਂਸ ਨੇ 1400 ਕਰੋੜ (14 ਅਰਬ) ਦੇ ਸਮਾਰਕ ਘਪਲੇ ਦੀ ਜਾਂਚ ਕੀਤੀ ਸੀ। ਜਾਂਚ ਲਈ ਐਸਆਈਟੀ ਦਾ ਵੀ ਗਠਨ ਕੀਤਾ ਗਿਆ ਸੀ। ਦਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਜਾਂਚ ਦੀ ਪੂਰੀ ਰੀਪੋਰਟ ਮਿਲਣ ਤੋਂ ਬਾਅਦ ਹੀ ਈਡੀ ਨੇ ਕਾਰਵਾਈ ਸ਼ੁਰੂ ਕੀਤੀ ਹੈ।