ਗੈਸ ਸਲੰਡਰ 1.46 ਰੁਪਏ ਸਸਤਾ ਹੋਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਘਰੇਲੂ ਰਸੋਈ ਗੈਸ ਦੇ ਸਬਸਿਡੀ ਵਾਲੇ ਸਲੰਡਰ ਦੀ ਕੀਮਤ ਵੀਰਵਾਰ ਨੂੰ 1.46 ਰੁਪਏ ਘਟ ਗਈ ਜਦਕਿ ਸਬਸਿਡੀ-ਰਹਿਤ ਸਲੰਡਰ ਦੀ ਕੀਮਤ 30 ਰੁਪਏ ਘਟੀ ਹੈ...

Gass cylinder

ਨਵੀਂ ਦਿੱਲੀ : ਘਰੇਲੂ ਰਸੋਈ ਗੈਸ ਦੇ ਸਬਸਿਡੀ ਵਾਲੇ ਸਲੰਡਰ ਦੀ ਕੀਮਤ ਵੀਰਵਾਰ ਨੂੰ 1.46 ਰੁਪਏ ਘਟ ਗਈ ਜਦਕਿ ਸਬਸਿਡੀ-ਰਹਿਤ ਸਲੰਡਰ ਦੀ ਕੀਮਤ 30 ਰੁਪਏ ਘਟੀ ਹੈ। ਸਰਕਾਰੀ ਪਟਰੌਲੀਅਮ ਕੰਪਨੀਆਂ ਨੇ ਗੈਸ ਸਲੰਡਰ ਦੀਆਂ ਕੀਮਤਾਂ ਵਿਚ ਇਕ ਮਹੀਨੇ ਅੰਦਰ ਲਗਾਤਾਰ ਤੀਜੀ ਵਾਰ ਕਮੀ ਕੀਤੀ ਹੈ। ਇਸ ਦਾ ਮੁੱਖ ਕਾਰਨ ਗੈਸ 'ਤੇ ਕਰ ਦਾ ਭਾਰ ਘੱਟ ਹੋਣਾ ਹੈ।

ਦੇਸ਼ ਦੀ ਸੱਭ ਤੋਂ ਵੱਡੀ ਰਸੋਈ ਗੈਸ ਕੰਪਨੀ ਇੰਡੀਅਨ ਆਇਲ ਨੇ ਬਿਆਨ ਜਾਰੀ ਕਰ ਕੇ ਦਸਿਆ ਕਿ ਵੀਰਵਾਰ ਦੀ ਅੱਧੀ ਰਾਤ ਤੋਂ ਦਿੱਲੀ ਵਿਚ ਸਬਸਿਡੀ ਵਾਲੇ 14.2 ਕਿਲੋ ਦੇ ਗੈਸ ਸਲੰਡਰ ਦੀ ਕੀਮਤ 493.53 ਰੁਪਏ ਹੋਵੇਗੀ ਜੋ ਹਾਲੇ 494.99 ਰੁਪਏ ਹੈ। ਸਬਸਿਡੀ ਰਹਿਤ ਸਲੰਡਰ ਦੀ ਕੀਮਤ 30 ਰੁਪਏ ਘੱਟ ਕੇ 659 ਰੁਪਏ ਪ੍ਰਤੀ ਸਲੰਡਰ ਹੋ ਗਈ ਹੈ।  (ਏਜੰਸੀ)